ਜਸਬੀਰ ਸਿੰਘ ਚਾਨਾ
ਫਗਵਾੜਾ, 24 ਜੂਨ
ਇੱਥੋਂ ਦੀ ਪੁਰਾਣੀ ਦਾਣਾ ਮੰਡੀ ਵਿੱਖੇ ਡਿਸਪੋਜਲ ਦੇ ਭਰੇ ਇੱਕ ਗੋਦਾਮ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਗਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਦੁਕਾਨ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਦੀ ਮੰਡੀ ਦੇ ਅੰਦਰ ਦੁਕਾਨ ਹੈ ਤੇ ਲਾਗੇਂ ਹੀ ਗੋਦਾਮ ਹੈ। ਅੱਜ ਸਵੇਰੇ ਝੱਖੜ ਆਉਣ ਕਾਰਨ ਬਿਜਲੀ ਦੀਆਂ ਤਾਰਾ ਦਾ ਸਰਕਟ ਸ਼ਾਟ ਹੋ ਗਿਆ ਜਿਸ ਕਾਰਨ ਗੋਦਾਮ ਨੂੰ ਅੱਗ ਲੱਗ ਗਈ। ਫ਼ਾਇਰ ਬ੍ਰਿਗੇਡ ਦੇ ਪੁੱਜਦਿਆਂ ਅੱਗ ਕਾਫ਼ੀ ਫੈਲ ਚੁੱਕੀ ਸੀ ਜਿਸ ਨੂੰ ਫ਼ਾਇਰ ਕਰਮੀਆਂ ਨੇ ਕਰੀਬ ਤਿੰਨ ਘੰਟਿਆ ਦੀ ਮਿਹਨਤ ਮਗਰੋਂ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਕਰੀਬ 20 ਲੱਖ ਰੁਪਏ ਦੀ ਕੀਮਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ
ਹੈ।