ਮਿਨੀਸੋਟਾ (ਅਮਰੀਕਾ), 26 ਜੂਨਅਮਰੀਕਾ ਵਿਚ ਸਿਆਹਜਾਰਜ ਫਲੋਇਡ ਦੇ ਕਤਲ ਦੇ ਮਾਮਲੇ ਵਿਚ ਮਿਨੀਸੋਟਾ ਦੇ ਸਾਬਕਾ ਪੁਲੀਸ ਅਧਿਕਾਰੀ ਡੈਰੇਕ ਚੌਵਿਨ ਨੂੰ 22 ਸਾਲ ਛੇ ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੌਵਿਨ ਨੇ ਆਪਣੇ ਗੋਡੇ ਨਾਲ ਫਲੋਈਡ ਦੀ ਗਰਦਨ ਨੱਪ ਦਿੱਤੀ ਸੀ, ਜਿਸ ਕਾਰਨ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਅਮਰੀਕਾ ਵਿਚ ਨਸਲੀ ਵਿਤਕਰੇ ਵਿਰੁੱਧ ਸਭ ਤੋਂ ਵੱਡੀ ਲਹਿਰ ਉਭਰੀ ਸੀ।