ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 27 ਜੁੂਨ
ਸ੍ਰੀ ਆਨੰਦਪੁਰ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਵੱਲੋਂ ਚਾਰ ਰੋਜ਼ਾ ਫੁੱਟਬਾਲ ਖੇਡ ਟੂਰਨਾਮੈਂਟ ਦੀ ਆਰੰਭਤਾ ਕੀਤੀ ਗਈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਵੱਲੋਂ ਅਰਦਾਸ ਕਰਨ ਅਤੇ ਐੱਸ ਜੀ ਐੱਸ ਖ਼ਾਲਸਾ ਸੀਨੀਅਰ ਸੈਕੰਡਰੀ ਦੀ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਵੱਲੋਂ ਉਦਘਾਟਨ ਕਰ ਕੇ ਇਨ੍ਹਾਂ ਖੇਡਾਂ ਦੀ ਆਰੰਭਤਾ ਕੀਤੀ ਗਈ। ਮੁਕਾਬਲਿਆਂ 32 ਟੀਮਾਂ ਹਿੱਸਾ ਲੈਣਗੀਆਂ।
ਕਲੱਬ ਦੇ ਪ੍ਰਧਾਨ ਰਜਤ ਬੇਦੀ ਐਡਵੋਕੇਟ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਰੁਚਿਤ ਕਰਨਾ ਅਤੇ ਨਸ਼ਿਆਂ ਦੀਆਂ ਭੈੜੀਆਂ ਅਲਾਮਤਾਂ ਤੋਂ ਬਚਾ ਕੇ ਰੱਖਣਾ ਹੈ। ਇਹ ਟੂਰਨਾਮੈਂਟ ਸ੍ਰੀ ਆਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਤ ਹੈ।
ਗੋਚਰ ਵਿੱਚ ਕ੍ਰਿਕਟ ਟੂਰਨਾਮੈਂਟ ਸ਼ੁਰੂ
ਨੂਰਪੁਰ ਬੇਦੀ (ਨਿੱਜੀ ਪੱਤਰ ਪ੍ਰੇਰਕ): ਸੰਤ ਮਹੇਸ਼ ਨਾਥ ਯੂਥ ਕਲੱਬ ਗੋਚਰ ਵੱਲੋਂ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਨੂੰ ਟੂਰਨਾਮੈਂਟ ਦੌਰਾਨ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਗੁਰਨੈਬ ਸਿੰਘ ਗੋਚਰ, ਪਰਮਜੀਤ ਸਿੰਘ ਕਲੱਬ ਪ੍ਰਧਾਨ, ਡਾਕਟਰ ਸੰਜੀਵ ਕੁਮਾਰ, ਮਾਸਟਰ ਬਲਵੀਰ ਸਿੰਘ ਗੋਚਰ, ਹਿੰਮਤ ਸਿੰਘ ਸਮਿਤੀ ਮੈਂਬਰ ਆਦਿ ਨੇ ਕਲੱਬ ਨੂੰ ਆਰਥਿਕ ਮਦਦ ਦਿੱਤੀ।