Latest Post

Featured News

ਅਲਾਇੰਸ ਕਲੱਬ ਮੁਕਤਸਰ ਜ਼ਿਲਾ 111 ਨੋਰਥ ਵਲੋ ਕੀਤਾ ਗਿਆ ਅਧਿਆਪਕਾਂ ਦਾ ਸਨਮਾਨ
ਅਲਾਇੰਸ ਕਲੱਬ ਮੁਕਤਸਰ ਜ਼ਿਲਾ 111 ਨੋਰਥ ਵਲੋ ਕੀਤਾ ਗਿਆ ਅਧਿਆਪਕਾਂ ਦਾ ਸਨਮਾਨ
ਤਲਵੰਡੀ ਖੁਰਦ ‘ਚ ਬਣੀ ਰੱਬੀ ਰੂਹਾਂ ਦਾ ਘਰ’ ’ਚੋਂ ਦੋ ਨਾਬਾਲਗ ਕੁੜੀਆਂ ਰਾਤ 1 ਵਜੇ ਹੋਈਆਂ ਫਰਾਰ
ਤਲਵੰਡੀ ਖੁਰਦ ‘ਚ ਬਣੀ ਰੱਬੀ ਰੂਹਾਂ ਦਾ ਘਰ’ ’ਚੋਂ ਦੋ ਨਾਬਾਲਗ ਕੁੜੀਆਂ ਰਾਤ 1 ਵਜੇ ਹੋਈਆਂ ਫਰਾਰ
ਸਤਲੁਜ ਦਰਿਆ ‘ਚ ਰੁੜ੍ਹ ਕੇ ਪਾਕਿ ਪੁੱਜੇ ਦੋ ਨੌਜਵਾਨਾਂ ਦੇ ਮਾਮਲੇ ‘ਚ ਆਇਆ ਹੈਰਾਨੀਜਨਕ ਮੋੜ
ਸਤਲੁਜ ਦਰਿਆ ‘ਚ ਰੁੜ੍ਹ ਕੇ ਪਾਕਿ ਪੁੱਜੇ ਦੋ ਨੌਜਵਾਨਾਂ ਦੇ ਮਾਮਲੇ ‘ਚ ਆਇਆ ਹੈਰਾਨੀਜਨਕ ਮੋੜ
ਪਾਕਿਸਤਾਨ ਤੋਂ ਤੈਰ ਕੇ ਹੈਰੋਇਨ ਦੀ ਖੇਪ ਹਾਸਲ ਕਰਨ ਵਾਲਾ ਤਸਕਰ ਪੰਜਾਬ ਪੁਲਿਸ ਵੱਲੋਂ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ
ਪਾਕਿਸਤਾਨ ਤੋਂ ਤੈਰ ਕੇ ਹੈਰੋਇਨ ਦੀ ਖੇਪ ਹਾਸਲ ਕਰਨ ਵਾਲਾ ਤਸਕਰ ਪੰਜਾਬ ਪੁਲਿਸ ਵੱਲੋਂ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

Posts List

Posts Slider

Health

ਅਲਾਇੰਸ ਕਲੱਬ ਮੁਕਤਸਰ ਜ਼ਿਲਾ 111 ਨੋਰਥ ਵਲੋ ਕੀਤਾ ਗਿਆ ਅਧਿਆਪਕਾਂ ਦਾ ਸਨਮਾਨ
ਅਲਾਇੰਸ ਕਲੱਬ ਮੁਕਤਸਰ ਜ਼ਿਲਾ 111 ਨੋਰਥ ਵਲੋ ਕੀਤਾ ਗਿਆ ਅਧਿਆਪਕਾਂ ਦਾ ਸਨਮਾਨ

ਦੇਸ਼ ਅਤੇ ਕੋਮ ਦੇ ਨਿਰਮਾਤਾ ਅਧਿਆਪਕ ਸਾਹਿਬਾਨਾਂ ਦਾ ਸਨਮਾਨ ਕਰਨ ਦੇ ਲਈ ਅਲਾਇੰਸ ਕਲੱਬ ਮੁਕਤਸਰ ਜਿਲਾ 111ਨੋਰਥ ਵਲੋ ਸਾਦਾ ਅਤੇ ਭਰਵਾਸ਼ਾਲੀ ਸਮਾਗਮ ਕਲੱਬ ਦੇ ਪ੍ਧਾਨ ਐਲੀ ਸੁਰਿੰਦਰ ਗਿਰਧਰ ਦੀ ਯੋਗ ਅਗਵਾਈ ਹੇਠ ਸਥਾਨਕ ਮਲੋਟ ਰੋੜ ਤੇ ਸਥਿਤ ਗੋਰਮਿੰਟ ਪ੍ਇਮਰੀ ਸਮਾਰਟ ਸਕੂਲ ਡੈਰਾ ਭਾਈ ਮਸਤਾਨ ਸਿੰਘ ਵਿੱਚ ਅਯੋਜਨ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਅਜੈ ਕੁਮਾਰ ਸ਼ਰਮਾ ਜ਼ਿਲਾ ਸਿੱਖਿਆਂ ਅਫ਼ਸਰ ( ਐਲੀਮੈਂਟਰੀ) ਸਨ ਜਦਕਿ ਵਿਸ਼ੇਸ ਤੌਰ ਤੇ ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲਾ 111ਨੋਰਥ ਦੇ ਸਾਬਕਾ ਜਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਅਤੇ ਸੀਨੀਅਰ ਮੈਬਰ ਐਲੀ ਅਰਵਿੰਦਰ ਪਾਲ ਸਿੰਘ ਬੱਬੂ ਨੇ ਸਿਰਕਤ ਕੀਤੀ ਸਕੂਲ ਦੇ ਨੰਨੇ ਬੱਚਿਆਂ ਵਲੋ ਧਾਰਿਮਕ ਗੀਤ ਗਾਕੇ ਸਮਾਗਮ ਦੀ ਸ਼ੁਰੂਆਤ ਕੀਤੀ ਉੱਥੇ ਬੱਚਿਆਂ ਵਲੋ ਖੂਬ ਰੰਗਾਂ ਰੰਗ ਪਰੋਗਰਾਮ ਪੇਸ਼ ਕੀਤਾ ਗਿਆ ਅਤੇ ਸਰੋਤਿਆਂ ਵਲੋ ਖੂਬ ਦਾਤ ਦਿੱਤੀ ਸਕੂਲ ਦੀ ਮੁੱਖ ਅਧਿਆਪਕਾਂ ਚਰਨਜੀਤ ਕੋਰ ਨੇ ਸੱਭ ਨੂੰ ਜੀ ਆਇਆ ਨੂੰ ਆਖਦਿਆਂ ਅਲਾਇੰਸ ਕਲੱਬ ਮੁਕਤਸਰ ਦੇ ਮੈਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਲੱਬ ਵਲੋ ਸਾਡੇ ਸਕੂਲ ਵਿੱਚ ਸਮਾਗਮ ਰੱਖ ਕੇ ਸਾਡੇ ਸਕੂਲ ਦੇ ਅਧਿਆਪਕਾਂ ਦਾ ਬੱਚਿਆਂ ਦਾ ਮਾਣ ਵਧਾਇਆ ਹੈ ਇਸ ਮੋਕੇ ਤੇ ਬੋਲਦਿਆਂ ਸਾਬਕਾ ਜਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਨੇ ਕਿਹਾ ਸਾਡੀ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ ਜਿਸ ਦੇ ਤਹਿਤ ਅੱਜ ਕਲੱਬ ਨੇ ਅਧਿਆਪਕ ਦਿਵਸ਼ ਨੂੰ ਸਮੱਰਪਤ ਸਰਕਾਰੀ ਪ੍ਇਮਰੀ ਸਕੂਲ ਸਮਾਰਟ ਦੇ ਸਾਰੇ ਅਧਿਆਪਕ ਸਹਿਬਾਨਾ ਨੂੰ ਸ੍ਰੀ ਅਜੈ ਕੁਮਾਰ ਸ਼ਰਮਾ ਜ਼ਿਲਾ ਸਿੱਖਿਆਂ ਅਫ਼ਸਰ (ਐਲੀਮੈਂਟਰੀ) ਦੀ ਹਾਜ਼ਰੀ ਵਿੱਚ ਸਨਮਾਨ ਚਿੰਨ੍ਹ ਦੇਕੇ ਸਨਮਾਇਤ ਕੀਤਾ ਗਿਆ ਇਸ ਸਮੇ ਤੇ ਬੋਲਦਿਆਂ ਅਜੈ ਕੁਮਾਰ ਸ਼ਰਮਾ ਜ਼ਿਲਾ ਸਿੱਖਿਆਂ ਅਫ਼ਸਰ ਨੇ ਕਿਹਾ ਕਿ ਦੂਨੀਆਂ ਵਿੱਚ ਅਧਿਆਪਕ ਦਾ ਰੁਤਬਾ ਬਹੁਤ ਉੱਚਾ ਹੈ ਅਧਿਆਪਕ ਸਾਡੇ ਬੱਚਿਆਂ ਦੇ ਭਵਿੱਖ ਦਾ ਰਚਨਹਾਰਾ ਹੈ ਉਹਨਾਂ ਕਿਹਾ ਕਿ ਇੰਟਰਨੈਸ਼ਨਲ ਅਲਾਇੰਸ ਕਲੱਬ ਮੁਕਤਸਰ ਵਲੋ ਸਨਮਾਇਤ ਕੀਤੇ ਗਏ ਅਧਿਆਪਕਾਂ ਨੂੰ ਮੈ ਵਧਾਈ ਦਿੰਦਾ ਹਾ ਅਤੇ ਕਲੱਬ ਦੇ ਸਾਰੇ ਮੈਬਰਾਂ ਦਾ ਦਿੱਲੋ ਧੰਨਵਾਦ ਕਰਦਾ ਹਾ ਇਸ ਸਮੇ ਤੇ ਕਲੱਬ ਦੇ ਪ੍ਧਾਨ ਐਲੀ ਸੁਰਿੰਦਰ ਗਿਰਧਰ ਨੇ ਦੱਸਿਆ ਕਿ ਸਕੂਲ ਦੀ ਹੈਡ ਮਾਸਟਰ ਚਰਨਜੀਤ ਕੋਰ,ਅਨੂੰ ਸ਼ਰਮਾ,ਸੁਖਵਿੰਦਰ ਕੋਰ,ਸੁਨੀਤਾ ਰਾਣੀ,ਨਮਨਦੀਪ ਕੋਰ,ਗੁਰਮੀਤ ਕੋਰ,ਹਰਜੀਤ ਕੋਰ,ਤੇਜਿੰਦਰ ਕੋਰ,ਸਿਲਪਾ ਪੁਨਸ਼ੀ,ਅੰਜੂ ਬਾਲਾ,ਅਮਿਤਾ ਸੱਚਦੇਵਾ,ਪਰਮਜੀਤ ਕੋਰ ਅਤੇ ਮਾਸਟਰ ਗੁਰਮੀਤ ਸਿੰਘ ਨੂੰ ਕਲੱਬ ਵਲੋ ਸਨਮਾਇਤ ਕੀਤਾ ਗਿਆ ਇਸ ਮੋਕੇ ਤੇ ਕਲੱਬ ਦੇ ਸੀਨੀਅਰ ਮੈਬਰ ਅਰਵਿੰਦਰ ਪਾਲ ਸਿੰਘ ਬੱਬੂ ਅਤੇ ਗੁਰਾਇੰਤਾ ਸਿਘ ਸੰਧੂ ਵਲੋ ਅਧਿਆਪਕ ਦਿਵਸ਼ ਤੇ ਆਪਣੇ ਵਿਚਾਰ ਸਾਝੇਂ ਕੀਤੇ ਗਏ, ਸਟੇਜ ਦੀ ਸੇਵਾ ਅਧਿਆਪਕਾ ਸੁਖਵਿੰਦਰ ਕੋਰ ਵਲੋ ਬਾ ਖੂਬੀ ਨਿਭਾਈ,ਸਮਾਗਮ ਦੋਰਾਣ ਕਲੱਬ ਦੇ ਪ੍ਧਾਨ ਤੋ ਇਲਾਵਾ ਜਸਬੀਰ ਸਿੰਘ ਏ ਐਸ ਆਈ,ਸੋਮ ਨਾਥ ਜਲਹੋਤਰਾ, ਰਵਿੰਦਰ ਪਾਲ ਸਿੰਘ ਬਾਹੀਆ,ਗੁਰਾਇੰਤਾ ਸਿੰਘ ਸੰਧੂ,ਸਕੂਲ ਦਾ ਸਟਾਫ ਅਤੇ ਬੱਚੇ ਮੋਜੂਦ ਸਨ

Economy

ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਹਰਜਿੰਦਰ ਸਿੰਘ ਧਾਮੀ
ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਰਐਸਐਸ ਮੁਖੀ ਦੇ ‘ਸਾਰੇ ਭਾਰਤੀ ਹਿੰਦੂ’ ਵਾਲੇ ਬਿਆਨ ਦਾ ਦਿੱਤਾ ਮੋੜਵਾਂ ਜਵਾਬ

ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਵਿਖੇ ਨਵੇਂ ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਪ੍ਰਕਾਸ਼

ਸਿੱਖ ਇੱਕ ਵੱਖਰੀ ਕੌਮ ਹੈ, ਇਸ ਦੀ ਪਛਾਣ ਨਿਰਾਲੀ ਹੈ ਜੋ ਇਸ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਦਰਸਾਉਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਰਐਸਐਸ ਮੁਖੀ ਸ੍ਰੀ ਮੋਹਨ ਭਾਗਵਤ ਦੇ ਬਿਆਨ ਦਾ ਜਵਾਬ ਦਿੰਦਿਆਂ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ, ਜਗਰਾਓਂ ਵਿਖੇ ਨਵੇਂ ਬਣੇ ਦਰਬਾਰ ਹਾਲ ਦੇ ਉਦਘਾਟਨ ਸਮਾਗਮ ਵਿਚ ਸ਼ਾਮਿਲ ਹੋਣ ਸਮੇ ਆਖੇ ।

ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਆਏ ਦਿਨ ਆਰਐਸਐਸ ਆਗੂ ਸ੍ਰੀ ਮੋਹਨ ਭਾਗਵਤ ਆਪਣੇ ਮਨ ਨੂੰ ਧਰਵਾਸ ਦੇਣ ਲਈ ਭਾਰਤ ‘ਚ ਰਹਿਣ ਵਾਲੇ ਹਰ ਵਿਅਕਤੀ ਨੂੰ ਹਿੰਦੂ ਹੋਣ ਦਾ ਫਤਵਾ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ਵਾਲੇ ਇਹਨਾਂ ਲੋਕਾਂ ਨੂੰ ਇੱਕ ਵਾਰ ਭਾਰਤ ਅਤੇ ਖਾਸਕਰ ਸਿੱਖਾਂ ਦਾ ਇਤਿਹਾਸ ਜਰੂਰ ਪੜ੍ਹ ਲੈਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਨਹੀਂ ਹਨ। ਸਿੱਖਾਂ ਦਾ ਆਪਣਾ ਵਿਲੱਖਣ ਇਤਿਹਾਸ – ਖਾਸਾ ਹੈ, ਜਿਸ ਨੂੰ ਕੋਈ ਵੀ ਰਲਗੱਡ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਕਿਸੇ ਇੱਕ ਧਰਮ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਪਣੇ ਧਰਮ ਦੀਆਂ ਰਵਾਇਤਾਂ ਅਨੁਸਾਰ ਦੇਸ਼ ਲਈ ਖੜਦੇ ਹਨ। ਹਰ ਸੰਕਟ ਸਮੇਂ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਆਰਐਸਐਸ ਮੁਖੀ ਨੂੰ ਵਿਵਾਦਤ ਬਿਆਨ ਦੇਣ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ।

ਇਸੇ ਦੌਰਾਨ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਵਿਖੇ ਨਵੇਂ ਬਣੇ ਦਰਬਾਰ ਹਾਲ ਦੀ ਐਡਵੋਕੇਟ ਧਾਮੀ ਨੇ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਕਾਰਜ ਕਰਵਾਉਦੀਂ ਰਹਿੰਦੀ ਹੈ। ਇਸੇ ਤਹਿਤ ਹੀ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਦਾ ਨਵਾਂ ਦਰਬਾਰ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦਰਬਾਰ ਤਿਆਰ ਕਰਨ ਦੀਆਂ ਸੇਵਾਵਾਂ ਨਿਭਾਉਣ ਲਈ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦਾ ਧੰਨਵਾਦ ਕੀਤਾ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ ਜਦੋਂ ਕਾਰ ਸੇਵਾ ਉਪਰੰਤ ਗੁਰਦੁਆਰਾ ਸਾਹਿਬ ਦੇ ਤਿਆਰ ਹੋਏ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸੰਗਤ ਨੇ ਇਸ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ ਅਤੇ ਭਵਿੱਖ ਵਿਚ ਵੀ ਸੰਗਤ ਦੀ ਭਾਵਨਾ ਅਨੁਸਾਰ ਲੋੜੀਂਦੀਆਂ ਸੇਵਾਵਾਂ ਜਾਰੀ ਰਹਿਣਗੀਆਂ। ਭਾਈ ਗਰੇਵਾਲ ਨੇ ਸਮਾਗਮ ਵਿਚ ਪਹੁੰਚੀਆਂ ਸਮੂਹ ਜਥੇਬੰਦੀਆਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਇਸੇ ਦੌਰਾਨ ਨਵੇਂ ਬਣੇ ਦਰਬਾਰ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ਸੋਭਿਤ ਕਰਨ ਦੀ ਸੇਵਾ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਨੇ ਕੀਤੀ। ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸਰਵਣ ਕਰਵਾਇਆ।
ਸਮਾਗਮ ਸਮੇਂ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ, ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਵਲੋਂ ਮਹਾਂਕਾਲ ਪਰਮਜੀਤ ਸਿੰਘ ਲੁਧਿਆਣਾ, ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਕਾਰ ਸੇਵਾ ਖਡੂਰ ਸਾਹਿਬ ਵਲੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੇਵਲ ਸਿੰਘ ਬਾਦਲ, ਸ. ਜਗਜੀਤ ਸਿੰਘ ਤਲਵੰਡੀ, ਸ. ਹਰਪਾਲ ਸਿੰਘ ਜੱਲ੍ਹਾ, ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ, ਸੀਨੀਅਰ ਅਕਾਲੀ ਆਗੂ ਸ. ਬਰਜਿੰਦਰ ਸਿੰਘ ਬਰਾੜ, ਸ. ਹਰੀ ਸਿੰਘ ਕਾਉਂਕੇ, ਸ. ਸਰਪ੍ਰੀਤ ਸਿੰਘ ਕਾਉਂਕੇ, ਬਾਬਾ ਘਾਲਾ ਸਿੰਘ ਵੱਲੋਂ ਜਥਾ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਬਾਬਾ ਗੁਰਜੀਤ ਸਿੰਘ, ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਖੜਕ ਸਿੰਘ, ਬਾਬਾ ਹਰੀ ਸਿੰਘ ਹਰੀਕੇ , ਬਾਬਾ ਕਰਨੈਲ ਸਿੰਘ, ਬਾਬਾ ਹਰਭਜਨ ਸਿੰਘ ਢੁੱਡੀਕੇ, ਬਾਬਾ ਸੁਖਦੇਵ ਸਿੰਘ, ਸ. ਰਵਿੰਦਰ ਸਿੰਘ ਡੱਲਾ, ਬਾਬਾ ਗੁਰਦੇਵ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਅਨੰਤਕਾਲ ਸਿੰਘ, ਬਾਬਾ ਕਰਨੈਲ ਸਿੰਘ ਮੋਗਾ, ਮੈਨੇਜਰ ਸ. ਸੁਖਦੇਵ ਸਿੰਘ, ਸ. ਨੱਥਾ ਸਿੰਘ, ਸ. ਕਰਨੈਲ ਸਿੰਘ ਨਾਭਾ, ਸ. ਪਰਮਜੀਤ ਸਿੰਘ, ਸ. ਨਿਰਭੈ ਸਿੰਘ, ਸ. ਗੁਰਦੇਵ ਸਿੰਘ, ਸ. ਜਗਜੀਤ ਸਿੰਘ ਆਦਿ ਹਾਜ਼ਰ ਸਨ।

ਤਲਵੰਡੀ ਖੁਰਦ ‘ਚ ਬਣੀ ਰੱਬੀ ਰੂਹਾਂ ਦਾ ਘਰ’ ’ਚੋਂ ਦੋ ਨਾਬਾਲਗ ਕੁੜੀਆਂ ਰਾਤ 1 ਵਜੇ ਹੋਈਆਂ ਫਰਾਰ
ਤਲਵੰਡੀ ਖੁਰਦ ‘ਚ ਬਣੀ ਰੱਬੀ ਰੂਹਾਂ ਦਾ ਘਰ’ ’ਚੋਂ ਦੋ ਨਾਬਾਲਗ ਕੁੜੀਆਂ ਰਾਤ 1 ਵਜੇ ਹੋਈਆਂ ਫਰਾਰ
ਸਤਲੁਜ ਦਰਿਆ ‘ਚ ਰੁੜ੍ਹ ਕੇ ਪਾਕਿ ਪੁੱਜੇ ਦੋ ਨੌਜਵਾਨਾਂ ਦੇ ਮਾਮਲੇ ‘ਚ ਆਇਆ ਹੈਰਾਨੀਜਨਕ ਮੋੜ
ਸਤਲੁਜ ਦਰਿਆ ‘ਚ ਰੁੜ੍ਹ ਕੇ ਪਾਕਿ ਪੁੱਜੇ ਦੋ ਨੌਜਵਾਨਾਂ ਦੇ ਮਾਮਲੇ ‘ਚ ਆਇਆ ਹੈਰਾਨੀਜਨਕ ਮੋੜ
ਪਾਕਿਸਤਾਨ ਤੋਂ ਤੈਰ ਕੇ ਹੈਰੋਇਨ ਦੀ ਖੇਪ ਹਾਸਲ ਕਰਨ ਵਾਲਾ ਤਸਕਰ ਪੰਜਾਬ ਪੁਲਿਸ ਵੱਲੋਂ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ
ਪਾਕਿਸਤਾਨ ਤੋਂ ਤੈਰ ਕੇ ਹੈਰੋਇਨ ਦੀ ਖੇਪ ਹਾਸਲ ਕਰਨ ਵਾਲਾ ਤਸਕਰ ਪੰਜਾਬ ਪੁਲਿਸ ਵੱਲੋਂ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

Latest News

ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਰਐਸਐਸ ਮੁਖੀ ਦੇ ‘ਸਾਰੇ ਭਾਰਤੀ ਹਿੰਦੂ’ ਵਾਲੇ ਬਿਆਨ ਦਾ ਦਿੱਤਾ ਮੋੜਵਾਂ ਜਵਾਬ ਗੁਰਦੁਆਰਾ ਗੁਰੂਸਰ ਸਾਹਿਬ ਕਾਉਂਕੇ ਵਿਖੇ ਨਵੇਂ ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੀਤਾ…

ਅਲਾਇੰਸ ਕਲੱਬ ਮੁਕਤਸਰ ਜ਼ਿਲਾ 111 ਨੋਰਥ ਵਲੋ ਕੀਤਾ ਗਿਆ ਅਧਿਆਪਕਾਂ ਦਾ ਸਨਮਾਨ

ਦੇਸ਼ ਅਤੇ ਕੋਮ ਦੇ ਨਿਰਮਾਤਾ ਅਧਿਆਪਕ ਸਾਹਿਬਾਨਾਂ ਦਾ ਸਨਮਾਨ ਕਰਨ ਦੇ ਲਈ ਅਲਾਇੰਸ ਕਲੱਬ ਮੁਕਤਸਰ ਜਿਲਾ 111ਨੋਰਥ ਵਲੋ ਸਾਦਾ ਅਤੇ ਭਰਵਾਸ਼ਾਲੀ ਸਮਾਗਮ ਕਲੱਬ ਦੇ ਪ੍ਧਾਨ ਐਲੀ ਸੁਰਿੰਦਰ ਗਿਰਧਰ ਦੀ ਯੋਗ…

ਤਲਵੰਡੀ ਖੁਰਦ ‘ਚ ਬਣੀ ਰੱਬੀ ਰੂਹਾਂ ਦਾ ਘਰ’ ’ਚੋਂ ਦੋ ਨਾਬਾਲਗ ਕੁੜੀਆਂ ਰਾਤ 1 ਵਜੇ ਹੋਈਆਂ ਫਰਾਰ

ਜਗਰਾਉ / ਮੁੱਲਾਂਪੁਰ ਦਾਖਾ,27 ਅਗਸਤ ( ਕੁਲਵਿੰਦਰ ਸਿੰਘ ਚੰਦੀ ) :- ਜ਼ਿਲ੍ਹਾਂ ਲੁਧਿਆਣਾ ਅੰਦਰ ਤਲਵੰਡੀ ਖੁਰਦ ਵਿਖੇ ਬਣੀ ਸੰਸਥਾਂ “ਰੱਬੀ ਰੂਹਾਂ ਦਾ ਘਰ” ‘ਚੋਂ ਬੀਤੀ ਰਾਤ ਕਰੀਬ 1 ਵਜੇ ਦੇ…

ਸਤਲੁਜ ਦਰਿਆ ‘ਚ ਰੁੜ੍ਹ ਕੇ ਪਾਕਿ ਪੁੱਜੇ ਦੋ ਨੌਜਵਾਨਾਂ ਦੇ ਮਾਮਲੇ ‘ਚ ਆਇਆ ਹੈਰਾਨੀਜਨਕ ਮੋੜ

ਪਾਕਿ ਪੁਲਿਸ ਨੇ ਨਸ਼ਾ ਤੇ ਹਥਿਆਰਾ ਦੀ ਤਸਕਰੀ ਦਾ ਮਾਮਲਾ ਕੀਤਾ ਦਰਜ 25-26 ਦਿਨਾਂ ਬਾਅਦ ਪਰਿਵਾਰ ਹੱਥ ਲੱਗੀ ਨਿਰਾਸ਼ਾ ਬੀਐਸਐਫ ਨੇ ਸਰਪੰਚ ਨੂੰ ਫੋਨ ਕਰਕੇ ਦਿੱਤੀ ਜਾਣਕਾਰੀ, ਪਿੰਡ ‘ਚ ਛਾਂ…

ਪਾਕਿਸਤਾਨ ਤੋਂ ਤੈਰ ਕੇ ਹੈਰੋਇਨ ਦੀ ਖੇਪ ਹਾਸਲ ਕਰਨ ਵਾਲਾ ਤਸਕਰ ਪੰਜਾਬ ਪੁਲਿਸ ਵੱਲੋਂ 8 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ

ਜਲੰਧਰ/ ਲੁਧਿਆਣਾ, 18 ਅਗਸਤ ( ਕੁਲਵਿੰਦਰ ਸਿੰਘ ਚੰਦੀ) :- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿੰਦੇ…