ਬਨੀਹਾਲ/ਜੰਮੂ, 2 ਜੁਲਾਈ
ਜੰਮੂ-ਕਸ਼ਮੀਰ ਕੌਮੀ ਸ਼ਾਹਰਾਹ ’ਤੇ ਕਾਰ ਦੇ ਸੜਕ ਤੋਂ ਤਿਲਕ ਕੇ ਡੂੰਘੀ ਖੱਡ ਵਿੱਚ ਡਿੱਗਣ ਨਾਲ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਜ਼ਖ਼ਮੀ ਹੋ ਗਏ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਦਸਾ ਰਾਮਬਨ ਜ਼ਿਲ੍ਹੇ ਵਿੱਚ ਡਿਗਡੋਲੇ ਨਜ਼ਦੀਕ ਵਾਪਰਿਆ। ਐੱਸਪੀ ਪੀ.ਡੀ.ਨਿਤਿਆ ਨੇ ਕਿਹਾ ਕਿ ਕਾਰ ਪਹਿਲਾਂ ਮਿੰਨੀ-ਲੋਡ ਕਰੀਅਰ ਨਾਲ ਟਕਰਾਈ ਤੇ ਬੇਕਾਬੂ ਹੋਣ ਕਰਕੇ ਖੱਡ ਵਿੱਚ ਜਾ ਡਿੱਗੀ। ਕਾਰ ਰਾਮਬਨ ਤੋਂ ਨੀਲ ਪਿੰਡ ਵੱਲ ਨੂੰ ਆ ਰਹੀ ਸੀ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। –ਪੀਟੀਆਈ