ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਜੁਲਾਈ
ਪੰਜਾਬ ਸਰਕਾਰ ਲਾਗੂ ਕੀਤੀਆਂ ਪੇਅ-ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਆਪਣੇ ਲਈ ਮਾਰੂ ਕਰਾਰ ਦਿੰਦਿਆਂ ਸਿਹਤ ਵਿਭਾਗ ਦੇ ਡਾਕਟਰਾਂ ਨੇ ਅੱਜ ਫੇਰ ਜ਼ਿਲ੍ਹੇ ਭਰ ਦੀਆਂ ਓਪੀਡੀ ਬੰਦ ਰੱਖੀਆਂ ਹਨ, ਜਿਸ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸਿਵਲ ਹਸਪਤਾਲ ਮੁਕਤਸਰ ਵਿੱਚ ਰੋਸ ਮੁਜ਼ਾਹਰੇ ਦੌਰਾਨ ‘ਸੰਯੁਕਤ ਐਕਸ਼ਨ ਕਮੇਟੀ’ ਵੱਲੋਂ ਕੀਤੇ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਡਾ. ਅਰਪਨਪ੍ਰੀਤ ਸਿੰਘ ਐੱਸਐੱਮਓ, ਡਾ. ਸਤੀਸ਼ ਗੋਇਲ, ਡਾ. ਵੰਦਨਾ, ਡਾ. ਬਲਜੀਤ , ਡਾ. ਪਾਰਤ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਮਲੋਟ (ਲਖਵਿੰਦਰ ਸਿੰਘ): ਇੱਥੇ ਅੱਜ ਸਥਾਨਕ ਸਰਕਾਰੀ ਹਸਪਤਾਲ ਦੀ ਐੱਸਐੱਮਓ ਡਾ.ਰਸ਼ਮੀ ਚਾਵਲਾ ਸਮੇਤ ਸਮੂਹ ਡਾਕਟਰਾਂ ਨੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐੱਸਐੱਮਓ ਡਾ.ਰਸ਼ਮੀ ਚਾਵਲਾ, ਡਾ.ਗੁਰਲਵ ਜੌੜਾ, ਡਾ.ਸੁਨੀਲ ਅਰੋੜਾ,ਡਾ.ਸਮਾਘ, ਡਾ.ਕਾਮਨਾ ਜਿੰਦਲ ਨੇ ਕਿਹਾ ਕਿ ਜੇ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਉਹ ਪੱਕੇ ਤੌਰ ’ਤੇ ਵੀ ਹੜਤਾਲ ਕਰ ਸਕਦੇ ਹਨ।