ਧਾਰੀਵਾਲ:
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਪਰਖਣ ਤੇ ਪਹਿਚਾਨਣ ਲਈ ਆਨਲਾਈਨ ਗਤੀਵਿਧੀਆਂ ਕਾਰਵਾਈਆਂ ਗਈਆਂ। ਸਕੂਲ ਪ੍ਰਿੰਸੀਪਲ ਐੱਸਬੀ ਨਾਯਰ, ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੇ ਸੋਲੋ ਗੀਤ ਤੇ ਡਾਂਸ ਮੁਕਾਬਲੇ, ਦੂਸਰੀ ਤੇ ਤੀਸਰੀ ਜਮਾਤ ਦੇ ਬੱਚਿਆਂ ਨੇ ਦਾਦਾ ਦਾਦੀ ਤੋਂ ਪੁਰਾਤਨ ਕਹਾਣੀਆਂ ਸੁਣਨ ਸੰਬੰਧੀ, ਤੀਸਰੀ ਤੇ ਚੌਥੀ ਜਮਾਤ ਵੱਲੋਂ ਮਾਂ ਦਿਵਸ ਤੇ ਸੁੰਦਰ ਕਾਰਡ ਬਣਾਉਣਾ , ਪੰਜਵੀਂ ਤੇ ਛੇਵੀਂ ਜਮਾਤ ਦਾ ਖੁਦ ਦੀ ਸਫਾਈ ਤੇ ਖੁਦ ਕੱਪੜੇ ਪਹਿਨਣ ਸੰਬੰਧੀ, ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਘਰ ਦੇ ਵਾਹਨਾਂ ਦੀ ਸਾਫ ਸਫਾਈ ਸੰਬੰਧੀ ਅਤੇ ਨੌਵੀਂ ਤੋਂ ਬਾਰ੍ਹਵੀਂ ਦੇ ਲੜਕਿਆਂ ਦੇ ਖੇਤੀਬਾੜੀ ਤੇ ਹੋਰਨਾਂ ਕੰਮਾਂ ਵਿੱਚ ਘਰਦਿਆਂ ਦੀ ਸਹਾਇਤਾ ਅਤੇ ਲੜਕੀਆਂ ਦੁਆਰਾ ਮਾਸਕ ਬਣਾਉਣਾ, ਕੋਈ ਮਨਪਸੰਦ ਖਾਣਾ ਬਣਾਉਣਾ ਅਤੇ ਘਰਦਿਆਂ ਦੀ ਘਰੇਲੁ ਕੰਮਾਂ ਵਿੱਚ ਵਧੇਰੇ ਸਹਾਇਤਾ ਕਰਨ ਸੰਬੰਧੀ ਵੱਖ ਵੱਖ ਕਾਰਜਵਿਧੀਆਂ ਕਰਵਾਈਆਂ ਗਈਆਂ।
-ਪੱਤਰ ਪ੍ਰੇਰਕ