ਨਵੀਂ ਦਿੱਲੀ, 3 ਜੁਲਾਈ
ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 44,111 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 3,05,02,362 ਹੋ ਗਈ। ਇਸ ਦੌਰਾਨ 738 ਲੋਕਾਂ ਦੀ ਮੌਤ ਮਗਰੋਂ ਕਰਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 401,050 ਹੋ ਗਈ। ਇਕ ਦਿਨ ਵਿੱਚ ਮ੍ਰਿਤਕਾਂ ਦੀ ਗਿਣਤੀ 86 ਦਿਨਾਂ ਵਿਚ ਸਭ ਤੋਂ ਘੱਟ ਹੈ। ਪੰਜਾਬ ’ਚ ਹੁਣ ਤੱਕ ਕਰੋਨਾ ਕਾਰਨ ਕੁੱਲ 16086 ਜਾਨਾਂ ਜਾ ਚੁੱਕੀਆਂ ਹਨ।