ਫਗਵਾੜਾ: ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸੂਖਚੈਨਆਣਾ ਸਾਹਿਬ ਵਿਖੇ ਅੱਜ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ, ਜੋ ਸੁਖਚੈਨ ਨਗਰ, ਬਾਬਾ ਫ਼ਤਿਹ ਸਿੰਘ ਨਗਰ, ਪੰਜ ਮੰਦਰੀ, ਵਿਕਾਸ ਨਗਰ, ਬਾਬਾ ਗਧੀਆ, ਖਲਵਾੜਾ ਗੇਟ, ਤਾਕੀ ਮੁਹੱਲਾ, ਗੁਰਦੁਆਰਾ ਸੈਣੀਆਂ, ਪੁਰਾਣੀ ਸਬਜ਼ੀ ਮੰਡੀ, ਬੰਗਾ ਰੋਡ, ਰਵਿਦਾਸ ਨਗਰ ਹੁੰਦਾ ਹੋਇਆ ਵਾਪਸ ਪੁੱਜਾ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਕਿੰਦਾ, ਮੈਨੇਜਰ ਨਰਿੰਦਰ ਸਿੰਘ, ਬਾਬਾ ਹਰਜੀਤ ਸਿੰਘ, ਅਵਤਾਰ ਸਿੰਘ ਭੂੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਗੁਰਿੰਦਰ ਸਿੰਘ ਸੈਣੀ, ਰੇਸ਼ਮ ਸਿੰਘ ਮੈਨੇਜਰ ਗੁਰਦੁਆਰਾ ਬੇਰ ਸਾਹਿਬ, ਸਵਰਨ ਸਿੰਘ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। -ਪੱਤਰ ਪ੍ਰੇਰਕ