ਨਵੀਂ ਦਿੱਲੀ: ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਆਪਣੀ ਆਉਣ ਵਾਲੀ ਫ਼ਿਲਮ ‘ਫੁੱਫੜ ਜੀ’ ਦੀ ਸ਼ੂਟਿੰਗ ਵਿਚ ਰੁੱਝ ਗਿਆ ਹੈ। ਜੱਸੀ ਨੇ ਆਖਿਆ,‘‘ਇਹ ਫ਼ਿਲਮ ਹਾਸੇ ਤੇ ਰੋਮਾਂਸ ਦਾ ਸ਼ਾਨਦਾਰ ਸੰਗਮ ਹੈ ਅਤੇ ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਹ ਫ਼ਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ ਅਤੇ ਕੋਈ ਵੀ ਵਿਅਕਤੀ ਇਸ ਨੂੰ ਕਿਤੇ ਵੀ ਦੇਖ ਸਕਦਾ ਹੈ।’’ ਇਸ ਫ਼ਿਲਮ ਵਿੱਚ ਬਿੰਨੂ ਢਿੱਲੋਂ, ਗੁਰਨਾਮ ਭੁੱਲਰ, ਸਿਧੀਕਾ ਸ਼ਰਮਾ, ਜੈਸਮੀਨ ਬਾਜਵਾ ਤੇ ਅਨੂ ਚੌਧਰੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਸ਼ੂਟਿੰਗ 16 ਜੂਨ ਨੂੰ ਸ਼ੁਰੂ ਹੋ ਚੁੱਕੀ ਹੈ ਤੇ ਇਹ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਅਤੇ ਇਸ ਨੂੰ ਪੰਕਜ ਬੱਤਰਾ ਨੇ ਨਿਰਦੇਸ਼ਿਤ ਕੀਤਾ ਹੈ। -ਆਈਏਐੱਨਐੱਸ