ਹੈਦਰਾਬਾਦ, 5 ਜੁਲਾਈ
ਤਿਲੰਗਾਨਾ ਦੇ ਨਿਰਮਲ ਜ਼ਿਲ੍ਹੇ ਵਿੱਚ ਤਿੰਨ ਲੜਕੀਆਂ ਸੈਲਫੀ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਝੀਲ ਵਿੱਚ ਡੁੱਬ ਗਈਆਂ। ਇਨ੍ਹਾਂ ਲੜਕੀਆਂ ਵਿੱਚੋਂ ਦੋ ਭੈਣਾਂ ਸਨ। ਪੁਲੀਸ ਨੇ ਦੱਸਿਆ ਕਿ ਲਾਪਤਾ ਹੋਈਆਂ ਤਿੰਨੋਂ ਲੜਕੀਆਂ ਦੀਆਂ ਲਾਸ਼ਾਂ ਅੱਜ ਸ਼ਿੰਗਨਗਮ ਪਿੰਡ ਦੇ ਬਾਹਰਵਾਰ ਪਾਣੀ ਵਿੱਚੋਂ ਮਿਲੀਆਂ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਅਤੇ ਮੌਕੇ ਦਾ ਦੌਰੇ ਕਰਨ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਤਿੰਨੋਂ ਲੜਕੀਆਂ ਝੀਲ ਵੱਲ ਗਈਆਂ ਅਤੇ ਉੱਥੇ ਸੈਲਫੀਆਂ ਲਈਆਂ ਪਰ ਅਚਾਨਕ ਪੈਰ ਤਿਲਕਣ ਕਾਰਨ ਉਹ ਝੀਲ ’ਚ ਡੁੱਬ ਗਈਆਂ।-ਪੀਟੀਆਈ