ਨਵੀਂ ਦਿੱਲੀ, 5 ਜੁਲਾਈ
ਭਾਰਤੀ ਮੌਸਮ ਵਿਭਾਗ ਨੇ ਦੱਖਣ ਪੱਛਮੀ ਮੌਨਸੂਨ ਦੇ 10 ਜੁਲਾਈ ਤੱਕ ਦਿੱਲੀ ਪੁੱਜਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਕਿਹਾ ਕਿ ਪਿਛਲੇ ਡੇਢ ਦਹਾਕੇ ’ਚ ਪਹਿਲੀ ਵਾਰ ਹੈ ਜਦੋਂ ਮੌਨਸੂਨ ਦੀ ਆਮਦ ’ਚ ਇੰਨੀ ਦੇਰੀ ਹੋਈ ਹੈ। ਮੌਸਮ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ, ‘‘ਮੌਨਸੂਨ ਦੇ ਪੱਛਮੀ ਯੂਪੀ, ਪੰਜਾਬ, ਹਰਿਆਣਾ ਰਾਜਸਥਾਨ ਦੇ ਕੁੱਝ ਹਿੱਸਿਆਂ ਅਤੇ ਦਿੱਲੀ ’ਚ 10 ਜੁਲਾਈ ਤੱਕ ਪਹੁੰਚਣ ਦੇ ਆਸਾਰ ਹਨ। -ਪੀਟੀਆਈ