ਪੱਤਰ ਪੇ੍ਰਕ
ਸ਼ਹਿਣਾ, 4 ਜੁਲਾਈ
ਵਿਆਹ ਕਰਵਾ ਕੇ ਵਿਦੇਸ਼ ਲਿਜਾਣ ਦੇ ਨਾਂ ’ਤੇ 35 ਲੱਖ ਰੁਪਏ ਦੀ ਠੱਗੀ ਮਾਰੇ ਜਾਣ ’ਤੇ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਸ਼ਹਿਣਾ ਪੁਲੀਸ ਨੇ ਧਾਰਾ 420, 120ਬੀ ਤਹਿਤ ਕੇਸ ਦ!ਜ਼ ਕੀਤਾ ਹੈ। ਜੁਗਰਾਜ ਸਿੰਘ ਵਾਸੀ ਗਿੱਲ ਕੋਠੇ ਨੇ ਐਸ.ਐਸ.ਪੀ. ਬਰਨਾਲਾ ਨੂੰ ਦਿੱਤੀ ਦਰਖਾਸਤ ’ਚ ਦੱਸਿਆ ਕਿ ਉਸ ਨੇ 27 ਮਾਰਚ 2014 ਨੂੰ ਬਲਜਿੰਦਰ ਕੌਰ ਨਾਲ ਘਰਦਿਆਂ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਬਲਜਿੰਦਰ ਕੌਰ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਆਸਟਰੇਲੀਆ ਦਾ ਵੀਜ਼ਾ ਵੀ ਲੱਗਿਆ ਹੋਇਆ ਸੀ। ਬਲਜਿੰਦਰ ਕੌਰ ਨੇ ਤਹਿ ਸ਼ਰਤਾਂ ਅਨੁਸਾਰ ਜਗਰਾਜ ਸਿੰਘ ਨੂੰ ਵਿਆਹ ਉਪਰੰਤ ਆਰਟਰੇਲੀਆ ਬੁਲਾਉਣਾ ਸੀ। ਜਗਰਾਜ ਸਿੰਘ ਨੇ ਆਪਣੀ ਦੋ ਏਕੜ ਜ਼ਮੀਨ ਵੇਚਕੇ 25 ਲੱਖ ਰੁਪਏ ਲਾਕੇ ਉਸ ਨੂੰ ਆਸਟਰੇਲੀਆ ਭੇਜਿਆ ਅਤੇ ਦਰਖਾਸਤ ਅਨੁਸਾਰ ਉਸ ਨੇ ਲੜਕੀ ਦੇ ਪਿਤਾ ਬਿੱਕਰ ਸਿੰਘ, ਮਾਤਾ ਸੁਖਪਾਲ ਕੌਰ ਅਤੇ ਭਰਾ ਪਰਮਿੰਦਰ ਸਿੰਘ ਨੂੰ 10 ਲੱਖ ਰੁਪਏ ਖਰਚੇ ਲਈ ਦਿੱਤੀ। ਬਲਜਿੰਦਰ ਕੌਰ ਨੇ ਆਰਟਰੇਲੀਆ ਜਾ ਕੇ ਗੱਲ ਕਰਨੀ ਬੰਦ ਕਰ ਦਿੱਤੀ ਅਤੇ ਆਸਟਰੇਲੀਆ ਕੋਰਟ ਤੋਂ ਤਲਾਕ ਲੈ ਲਿਆ ਅਤੇ ਵਿਆਹ ਕਰਵਾ ਲਿਆ। ਜੁਗਰਾਜ ਸਿੰਘ ਅਨੁਸਾਰ ਉਕਤ ਸਾਰਿਆਂ ਨੇ ਰਲ ਕੇ 35 ਲੱਖ ਦੀ ਗਿਣੀ ਮਿਲੀ ਸਾਜ਼ਿਸ ਤਹਿਤ ਠੱਗੀ ਮਾਰੀ ਹੈ। ਸ਼ਹਿਣਾ ਪੁਲੀਸ ਨੇ ਚਾਰਾ ਖਿਲਾਫ ਕੇਸ ਦਰਜ਼ ਕਰਕੇ ਜਾਂਚ ਪੁਲੀਸ ਅਧਿਕਾਰੀ ਗੁਲਾਬ ਸਿੰਘ ਨੂੰ ਸੌਂਪ ਦਿੱਤੀ ਹੈ।