ਪ੍ਰਭੂ ਦਿਆਲ
ਸਿਰਸਾ, 5 ਜੁਲਾਈ
ਵਿਜੀਲੈਂਸ ਦੀ ਟੀਮ ਨੇ ਡੱਬਵਾਲੀ ਸੀਆਈਏ ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਅਜੈ ਕੁਮਾਰ ਨੂੰ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਦੱਸਿਆ ਗਿਆ ਹੈ ਕਿ ਸੁੱਖਾ ਸਿੰਘ ਦਾ ਪਿਤਾ ਬਲਦੇਵ ਸਿੰਘ ਕਿਸੇ ਕੇਸ ’ਚ ਜੇਲ੍ਹ ’ਚ ਬੰਦ ਹੈ। ਪਿਛਲੇ ਦਿਨੀਂ ਉਹ ਪੈਰੋਲ ’ਤੇ ਜੇਲ੍ਹ ਚੋਂ ਬਾਹਰ ਆਇਆ ਤਾਂ ਕਰੋਨਾ ਕਾਰਨ ਦੁਬਾਰਾ ਜੇਲ੍ਹ ਨਹੀਂ ਜਾ ਸਕਿਆ, ਜਿਸ ਕਾਰਨ ਔਢਾਂ ਥਾਣੇ ਵਿੱਚ ਬਲਦੇਵ ਸਿੰਘ ਖ਼ਿਲਾਫ਼ ਕੇਸ ਦਰਜ ਹੋ ਗਿਆ। ਸੁੱਖਾ ਸਿੰਘ ਨੇ ਦੱਸਿਆ ਕਿ ਸੀਆਈਏ ਥਾਣਾ ਇੰਚਾਰਜ ਅਜੈ ਕੁਮਾਰ ਵੱਲੋਂ ਇਸ ਮਾਮਲੇ ਵਿੱਚ ਸਾਰੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨ ਤੇ ਪਰਿਵਾਰ ਨੂੰ ਅੰਦਰ ਕਰਨ ਦੀਆਂ ਕਥਿਤ ਤੌਰ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਕੇਸ ਤੋਂ ਬਚਣ ਲਈ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਾਰੇ ਮਾਮਲੇ ਦੀ ਸ਼ਿਾਕੲਤ ਸੁੱਖਾ ਸਿੰਘ ਨੇ ਸਟੇਟ ਵਿਜੀਲੈਂਸ ਦੇ ਡੀਜੀ ਨੂੰ ਕਰ ਦਿੱਤੀ।