ਪੱਤਰ ਪ੍ਰੇਰਕ
ਭਗਤਾ ਭਾਈ, 6 ਜੁਲਾਈ
ਸਥਾਨਕ ਕਸਬੇ ਵਿੱਚ ਕਰੰਟ ਲੱਗਣ ਕਾਰਨ ਬਿਜਲੀ ਕਾਮੇ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਲਕੀਤ ਸਿੰਘ (35) ਪੁੱਤਰ ਬਿੱਕਰ ਸਿੰਘ ਵਾਸੀ ਦਿਆਲਪੁਰਾ ਮਿਰਜ਼ਾ ਅੱਜ ਬਾਅਦ ਦੁਪਹਿਰ ਜਦੋਂ ਬਾਜਾਖਾਨਾ ਸੜਕ ਨੇੜੇ ਬਿਜਲੀ ਲਾਈਨ ਵਿੱਚ ਨੁਕਸ ਪੈਣ ਉਪਰੰਤ ਉਸ ਦੀ ਮੁਰੰਮਤ ਕਰ ਰਿਹਾ ਸੀ ਤਾਂ ਅਚਾਨਕ ਕਰੰਟ ਦੀ ਲਪੇਟ ਵਿਚ ਆ ਗਿਆ। ਉਸ ਨੂੰ ਤਰੁੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਲਕੀਤ ਸਿੰਘ ਪਾਵਰਕੌਮ ਵਿੱਚ ਸੀ.ਐਚ.ਵੀ. ਕਾਮੇ ਵਜੋਂ ਠੇਕੇ ‘ਤੇ ਕੰਮ ਕਰਦਾ ਸੀ।