ਸੁਰੇਸ਼ ਐੱਸ. ਡੁੱਗਰ
ਜੰਮੂ, 7 ਜੁਲਾਈ
9 ਦਿਨਾਂ ਦੇ ਅੰਦਰ ਸੁਰੱਖਿਆ ਬਲਾਂ ਨੇ ਇਕ ਹੋਰ ਅਤਿਵਾਦੀ ਕਮਾਂਡਰ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ। ਦਸ ਸਾਲਾ ਤੋਂ ਸਰਗਰਮ ਹਿਜ਼ਬੁਲ ਮੁਜਾਹਦੀਨ ਦਾ ਡਬਲ ਏ ਸ਼੍ਰੇਣੀ ਦਾ ਕਮਾਂਡਰ ਮਹਿਰਾਜੂਦੀਨ ਹਲਵਾਈ ਮਾਰਿਆ ਗਿਆ। ਹਿਜ਼ਬੁਲ ਮੁਜਾਹਦੀਨ ਦੇ ਮਾਰੇ ਜਾਣ ਦੀ ਪੁਸ਼ਟੀ ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਕੀਤੀ ਤੇ ਕਿਹਾ ਕਿ ਸੁਰੱਖਿਆ ਬਲਾਂ ਲਈ ਇਹ ਵੱਡੀ ਸਫਲਤਾ ਹੈ। ਸੁਰੱਖਿਆ ਬਲਾਂ ਨੇ ਅੱਜ ਤੜਕੇ ਹੰਦਵਾੜਾ ਵਿੱਚ ਮੁਕਾਬਲੇ ਦੌਰਾਨ ਹਲਵਾਈ ਨੂੰ ਮਾਰਿਆਂ। ਉਸ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਗਿਆ ਸੀ ਪਰ ਉਸ ਨੇ ਦਸਤਿਆਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਜਵਾਬੀ ਕਾਰਵਾਈ ਵਿੱਚ ਉਹ ਮਾਰਿਆ ਗਿਆ।