ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 6 ਜੁਲਾਈ
ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਨਗਰ ਕੌਂਸਲ ਦਫਤਰ ਧਾਰੀਵਾਲ ਦੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਅਤੇ ਸਮੂਹ ਕੌਂਸਲਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਧਾਇਕ ਬਾਜਵਾ ਨੇ ਸ਼ਹਿਰ ਧਾਰੀਵਾਲ ਅੰਦਰ ਹੋਏ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਹੋਣ ਵਾਲੇ ਵਿਕਾਸ ਕੰਮਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਸ਼ਹਿਰ ਅੰਦਰ ਹੋਣ ਵਾਲੇ ਨਵੇਂ ਵਿਕਾਸ ਕਾਰਜਾਂ ਸਬੰਧੀ 95 ਲੱਖ ਰੁਪਏ ਦਾ ਮਤਾ ਪਾਸ ਕੀਤਾ। ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਸ਼ਹਿਰ ਧਾਰੀਵਾਲ ਦੇ ਵਿਕਾਸ ਕਾਰਜਾਂ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 5 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਅੰਦਰ ਵਿਕਾਸ ਕੰਮ ਹੋ ਚੁੱਕੇ ਹਨ ਅਤੇ ਹੁਣ 95 ਲੱਖ ਰੁਪਏ ਨਾਲ ਨਵੇਂ ਕੰਮ ਕਰਵਾਉਣ ਮਗਰੋਂ ਸ਼ਹਿਰ ਦੇ ਜਿਹੜੇ ਵਾਰਡਾਂ ਵਿੱਚ ਕੰਮ ਰਹਿੰਦੇ ਹੋਣਗੇ ਨੂੰ ਨੇਪਰੇ ਚਾੜ੍ਹਨ ਲਈ 2 ਕਰੋੜ ਰੁਪਏ ਭੇਜੇ ਜਾਣਗੇ। ਇਸ ਮੌਕੇ ਨਗਰ ਕੌਂਸਲ ਦੀ ਉਪ ਪ੍ਰਧਾਨ ਕੁਸ਼ਮ ਖੋਸਲਾ, ਕੌਂਸਲਰ ਪਵਨ ਅਬਰੋਲ ਤੇ ਕੌਂਸਲਰ ਰਾਜਿੰਦਰ ਕੁਮਾਰ ਲਵਲੀ ਸਣੇ ਹੋਰ ਕੌਂਸਲਰ ਤੇ ਆਗੂ ਮੌਜੂਦ ਸਨ।