ਨਵੀਂ ਦਿੱਲੀ, 7 ਜੁਲਾਈਸਾਬਕਾ ਕੇਂਦਰੀ ਮੰਤਰੀ ਮਰਹੂਮ ਪੀ. ਰੰਗਰਾਜਨ ਕੁਮਾਰਮੰਗਲਮ ਦੀ ਪਤਨੀ ਕਿੱਟੀ ਕੁਮਾਰਮੰਗਲ ਦਾ ਦੱਖਣ-ਪੱਛਮੀ ਦਿੱਲੀ ਦੇ ਵਸੰਤ ਵਿਹਾਰ ਵਿਚ ਉਸ ਦੇ ਘਰ ਵਿਚ ਕਤਲ ਕਰ ਦਿੱਤਾ ਗਿਆ। ਪੁਲੀਸ ਨੂੰ ਸ਼ੱਕ ਹੈ ਕਿ ਹੱਤਿਆ ਲੁੱਟ ਦੇ ਇਰਾਦੇ ਨਾਲ ਕੀਤੀ ਗਈ ਸੀ। ਪੁਲੀਸ ਨੇ ਦੱਸਿਆ ਕਿ ਕਿੱਟੀ ਕੁਮਾਰਮੰਗਲਮ 67 ਸਾਲਾਂ ਦੀ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕੀ ਦੀ ਪਛਾਣ 24 ਸਾਲਾ ਰਾਜੂ ਵਜੋਂ ਹੋਈ ਹੈ। ਪੁਲੀਸ ਮੁਤਾਬਕ ਰਾਜੂ ਮੰਗਲਵਾਰ ਰਾਤ 9 ਵਜੇ ਉਨ੍ਹਾਂ ਦੇ ਘਰ ਆਇਆ ਸੀ ਤੇ ਘਰ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਉਸ ਨੂੰ ਖਿੱਚ ਕੇ ਇਕ ਕਮਰੇ ਵਿੱਚ ਲੈ ਗਿਆ ਤੇ ਉਸ ਨੂੰ ਬੰਦੀ ਬਣਾ ਲਿਆ। ਪੁਲੀਸ ਮੁਤਾਬਕ ਇਸ ਦੌਰਾਨ ਦੋ ਹਰ ਵਿਅਕਤੀ ਵੀ ਘਰ ਆਏ ਤੇ ਉਨ੍ਹਾਂ ਨੇ ਸਿਰਹਾਣੇ ਨਾਲ ਕਿੱਟੀ ਦਾ ਮੂੰਹ ਦੱਬ ਕੇ ਉਸ ਦੀ ਹੱਤਿਆ ਕਰ ਦਿੱਤੀ। ਮੌਕੇ ਤੋਂ ਖੁੱਲ੍ਹੇ ਬ੍ਰੀਫਕੇਸ ਵੀ ਮਿਲੇ ਹਨ, ਜਿਨ੍ਹਾਂ ਤੋਂ ਲੁੱਟ ਦੀ ਕੋਸ਼ਿਸ਼ ਦਾ ਪਤਾ ਲੱਗਦਾ ਹੈ।