ਪਰਸ਼ੋਤਮ ਬੱਲੀ
ਬਰਨਾਲਾ, 7 ਜੁਲਾਈ
ਜਮਹੂਰੀ ਅਧਿਕਾਰ ਸਭਾ ਬਰਨਾਲਾ ਵੱਲੋਂ ਜ਼ਿਲ੍ਹੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਤੇ ਇਨਸਾਫ਼ਪਸੰਦਾਂ ਦੇ ਸਹਿਯੋਗ ਨਾਲ ਇੱਥੇ ਸਟੈਨ ਸਵਾਮੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸ਼ਰਧਾਂਜਲੀ ਸਮਾਗਮ ਨੂੰ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ, ਸੋਹਨ ਸਿੰਘ ਮਾਝੀ ਤੇ ਨਰੈਣ ਦੱਤ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਹਰ ਸ਼ਖਸ ਨੂੰ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਵਾਮੀ ਆਪਣੀ ਕੁਦਰਤੀ ਮੌਤ ਨਹੀਂ ਮਰਿਆ ਸਗੋਂ ਇਹ ਇੱਕ ਸੰਸਥਾਗਤ ਕਤਲ ਹੈ। ਇਸ ਮੌਕੇ ਮਾਸਟਰ ਗੁਲਵੰਤ ਸਿੰਘ, ਜਗਰਾਜ ਟੱਲੇਵਾਲ, ਮਨਜੀਤ ਰਾਜ, ਜਗਜੀਤ ਢਿਲਵਾਂ, ਗੁਰਪ੍ਰੀਤ ਰੂੜੇਕੇ, ਹਰਨੇਕ ਸਿੰਘ ਸੋਹੀ, ਖੁਸ਼ੀਆ ਸਿੰਘ, ਡਾਕਟਰ ਰਾਜਿੰਦਰ ਪਾਲ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਸੋਹਨ ਸਿੰਘ ਮਾਝੀ ਨੇ ਨਿਭਾਈ।