ਇਕਬਾਲ ਸਿੰਘ ਸ਼ਾਂਤ
ਲੰਬੀ, 8 ਜੁਲਾਈ
ਪਿੰਡ ਮਾਹੂਆਣਾ ਵਿਖੇ 37 ਸਾਲਾ ਕਿਸਾਨ ਬਲਜੀਤ ਸਿੰਘ ਪੁੱਤਰ ਸੁਰਜੀਤ ਸਿੰੰਘ ਨੇ ਖੇਤ ਵਿੱਚ ਟਾਹਲੀ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਸਵੇਰੇ ਤੋਂ ਲਾਪਤਾ ਸੀ। ਉਸ ਦੇ ਸਿਰ ਬੈਂਕ ਲਿਮਟ ਅਤੇ ਆੜ੍ਹਤੀਏ ਦੀ ਦੇਣਦਾਰੀ ਸਮੇਤ 13 ਲੱਖ ਰੁਪਏ ਦਾ ਕਰਜ਼ਾ ਸੀ। ਬਲਜੀਤ ਸਿੰਘ ਨੇ ਕਾਫ਼ੀ ਰਕਬਾ ਝੋਨਾ ਬੀਜਿਆ ਹੋਇਆ ਸੀ। ਪਤਾ ਲੱਗਾ ਹੈ ਕਿ ਅਤਿ ਗਰਮੀ ਕਾਰਨ ਉਹ ਝੋਨੇ ’ਚ ਪਾਣੀ ਨਾ ਖੜ੍ਹਨ ਕਰਕੇ ਪ੍ਰੇਸ਼ਾਨ ਸੀ ਤੇ ਕਰਜ਼ਾ ਅਤੇ ਠੇਕੇਦਾਰੀ ਦੇਣਦਾਰੀਆਂ ਨਾਲ ਜੂਝ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ, ਇੱਕ ਲੜਕਾ ਤੇ ਬਜ਼ੁਰਗ ਪਿਤਾ ਨੂੰ ਛੱਡ ਗਿਆ ਹੈ।