ਪੱਤਰ ਪ੍ਰੇਰਕ
ਯਮੁਨਾਨਗਰ, 7 ਜੁਲਾਈ
ਪਿੰਡਦਾਨ ਕਰਨ ਹਰਿਦੁਆਰ ਜਾ ਰਹੇ ਪੰਜਾਬ ਦੇ ਇੱਕ ਪਰਿਵਾਰ ਦੀ ਕਾਰ ਇੱਥੇ ਕੈਲ ਲਾਗੇ ਟਰਾਲੇ ਨਾਲ ਟਕਰਾ ਗਈ। ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਮਹਿਲਾਵਾਂ ਸਮੇਤ 7 ਲੋਕ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਘੁੰਮ ਕੇ ਸੜਕ ਦੇ ਦੂਜੇ ਕਿਨਾਰੇ ’ਤੇ ਚਲੀ ਗਈ। ਰਾਹਗੀਰਾਂ ਨੇ ਕਿਸੇ ਤਰ੍ਹਾਂ ਜ਼ਖ਼ਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਖੰਨਾ ਜ਼ਿਲ੍ਹੇ ਦੇ ਪਿੰਡ ਰੱਜੇਵਾਲਾ ਵਾਸੀ ਸੁਰਿੰਦਰ ਸਿੰਘ (50) ਅਪਣੇ ਪਰਿਵਾਰ ਨਾਲ ਆਪਣੀ ਮਾਤਾ ਦਾ ਪਿੰਡਦਾਨ ਕਰਨ ਲਈ ਹਰਿਦੁਆਰ ਜਾ ਰਿਹਾ ਸੀ। ਕਾਰ ਵਿੱਚ ਉਨ੍ਹਾਂ ਦੀ ਪਤਨੀ ਜੋਤੀ ਰਾਣੀ, ਹਰੀਸ਼ (18), ਭਰਾ ਹਰੀਓਮ, ਭਾਬੀ ਰਜਨੀ, ਭਤੀਜੀ ਗੀਤਿਕਾ (12), ਹਿਮਾਨੀ (13) ਤੇ ਭਤੀਜਾ ਹੰਸ਼ਿਤ (5) ਸਨ। ਹਾਦਸੇ ਵਿੱਚ ਸੁਰਿੰਦਰ ਸੁਰਿੰਦਰ ਸਿੰਘ ਦੀ ਮੌਤ ਹੋ ਗਈ।