ਰਵੇਲ ਸਿੰਘ ਭਿੰਡਰ
ਪਟਿਆਲਾ, 8 ਜੁਲਾਈ
ਨੌਕਰੀ ਲਈ ਚੁਣੇ ਗੲੇ ਪਰ ਨਿਯੁਕਤੀ ਪੱਤਰਾਂ ਨੂੰ ਤਰਸ ਰਹੇ ਈਟੀਟੀ 2364 ਅਧਿਆਪਕ ਯੂਨੀਅਨ ਪੰਜਾਬ ਦੇ ਮੈਂਬਰਾਂ ਨੇ ਅੱਜ ਇਥੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਹਿਲਾਂ ਇਹ ਬਾਰਾਂਦਰੀ ਵਿੱਚ ਇਕੱਠੇ ਹੋਏ ਤੇ ਉਥੋਂ ਮਾਰਚ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਮਹਿਲ ਵੱਲ ਵਧੇ। ਮਹਿਲ ਦੇ ਨੇੜੇ ਪੁਲੀਸ ਨੇ ਇਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਨੌਜਵਾਨਾਂ ਨੇ ਨੰਗੇ ਧੜ ਹੋ ਕੇ ਪ੍ਰਦਰਸ਼ਨ ਕੀਤਾ। ਗਰਮੀ ਦੇ ਬਾਵਜੂਦ ਇਨ੍ਹ੍ਵਾਂ ਨੇ ਪੂਰੇ ਹੌਸਲੇ ਨਾਲ ਅੱਗੇ ਵਧਣ ਲਈ ਜ਼ੋਰ ਲਗਾਇਆ। ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਇਕ ਅਧਿਆਪਿਕਾ ਬੇਹੋਸ਼ ਹੋ ਕੇ ਡਿੱਗ ਗਈ।