ਵਾਸ਼ਿੰਗਟਨ, 8 ਜੁਲਾਈ
ਅਮਰੀਕਾ ਦੇ 36 ਸੂਬਿਆਂ ਅਤੇ ਵਾਸ਼ਿੰਗਟਨ ਡੀਸੀ ਨੇ ਗੂਗਲ ਖ਼ਿਲਾਫ਼ ਕੇਸ ਦਾਖ਼ਲ ਕੀਤੇ ਹਨ। ਗੂਗਲ ’ਤੇ ਦੋਸ਼ ਲਾਇਆ ਗਿਆ ਹੈ ਕਿ ਆਪਣੇ ਐਂਡਰਾਈਡ ਐਪ ਸਟੋਰ ’ਤੇ ਕੰਟਰੋਲ ਏਕਾਧਿਕਾਰ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਹੈ। ਮੁਕੱਦਮੇ ’ਚ ਦੋਸ਼ ਲਾਇਆ ਗਿਆ ਹੈ ਕਿ ਗੂਗਲ ਪਲੇਅ ਸਟੋਰ ’ਚ ਕੁਝ ਖਾਸ ਠੇਕਿਆਂ ਅਤੇ ਹੋਰ ਮੁਕਾਬਲੇ ਵਿਰੋਧੀ ਵਿਵਹਾਰ ਜ਼ਰੀੲੇ ਗੂਗਲ ਨੇ ਐਂਡਰਾਈਡ ਉਪਕਰਣ ਵਰਤੋਂਕਾਰਾਂ ਨੂੰ ਮਜ਼ਬੂਤ ਮੁਕਾਬਲੇਬਾਜ਼ੀ ਤੋਂ ਵਾਂਝਾ ਕਰ ਦਿੱਤਾ ਹੈ। ਕੇਸ ’ਚ ਅੱਗੇ ਕਿਹਾ ਗਿਆ ਹੈ ਕਿ ਮੁਕਾਬਲੇਬਾਜ਼ੀ ਵਧਾਉਣ ਨਾਲ ਵਰਤੋਂਕਾਰਾਂ ਨੂੰ ਵਧੇਰੇ ਬਦਲ ਮਿਲ ਸਕਦੇ ਹਨ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹ ਮਿਲੇਗਾ ਜਦਕਿ ਮੋਬਾਈਲ ਐਪਜ਼ ਦੀਆਂ ਕੀਮਤਾਂ ’ਚ ਵੀ ਕਮੀ ਆ ਸਕਦੀ ਹੈ। ਨਿਊਯਾਰਕ ਦੇ ਅਟਾਰਨੀ ਜਨਰਲ ਜੇਮਸ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੂਗਲ ’ਤੇ ਇਹ ਵੀ ਦੋਸ਼ ਲਾਇਆ ਹੈ ਕਿ ਐਪ ਡਿਵੈਲਪਰ ਨੂੰ ਆਪਣੀ ਡਿਜੀਟਲ ਸਮੱਗਰੀ ਨੂੰ ਗੂਗਲ ਪਲੇਅ ਸਟੋਰ ਰਾਹੀਂ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ। -ਪੀਟੀਆਈ