ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਜੁਲਾਈ
ਇਥੇ ਅਪਰਾਧ ਸ਼ਾਖਾ ਇਕ ਦੀ ਟੀਮ ਨੇ ਟਰਾਂਸਫਾਰਮਰ ਚੋਰੀ ਕਰਨ ਦੇ ਦੋਸ਼ ਹੇਠ ਸ਼ੇਖਰ ਨਿਵਾਸੀ ਸੁਭਾਸ਼ ਨਗਰ ਅੰਬਾਲਾ ਤੇ ਰਿਤਕ ਉਰਫ ਮੰਨੀ ਨਿਵਾਸੀ ਰਾਮ ਨਨਹੇੜੀ ਮੁਹਾਲੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੁਭਾਸ਼ ਚੰਦ ਨੇ ਦੱਸਿਆ ਕਿ 21 ਜੂਨ ਨੂੰ ਨਰੇਂਦਰ ਪਾਲ ਐੱਸਡੀਓ ਬਿਜਲੀ ਬੋਰਡ ਨੇ ਥਾਣਾ ਸ਼ਾਹਬਾਦ ਪੁਲੀਸ ਨੂੰ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਅਪਰਾਧ ਸ਼ਾਖਾ ਦੇ ਇੰਚਾਰਜ ਜਸਪਾਲ ਸਿੰਘ ਦੀ ਟੀਮ ਨੇ ਚੋਰੀਆਂ ਦੇ ਮਾਮਲੇ ’ਚ ਫੜ੍ਹੇ ਸਹਿਯੋਗੀ ਮੁਲਜ਼ਮ ਦੀ ਪਛਾਣ ’ਤੇ ਸ਼ੇਖਰ ਨਿਵਾਸੀ ਸੁਭਾਸ਼ ਨਗਰ ਅੰਬਾਲਾ ਤੇ ਰਿਤਕ ਉਰਫ ਮੰਨੀ ਨਿਵਾਸੀ ਰਾਸ ਨਨਹੇੜੀ ਮੁਹਾਲੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।