ਲਖਨਊ, 10 ਜੁਲਾਈ
ਉਤਰ ਪ੍ਰਦੇਸ਼ ਵਿੱਚ ਬਲਾਕ ਮੁਖੀ ਚੋਣ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਭਾਜਪਾ ਆਗੂ ਨੇ ਕਿਹਾ ਕਿ ਪਾਰਟੀ ਨੇ 825 ਬਲਾਕਾਂ ਵਿੱਚੋਂ 735 ’ਤੇ ਉਮੀਦਵਾਰ ਐਲਾਨੇ ਸਨ ਜਿਨ੍ਹਾਂ ਵਿਚੋਂ ਭਾਜਪਾ ਉਮੀਦਵਾਰਾਂ ਨੇ 635 ਸੀਟਾਂ ਜਿੱਤੀਆਂ ਹਨ ਜਦਕਿ ਸਮਾਜਵਾਦੀ ਪਾਰਟੀ ਆਪਣੇ ਹੀ ਗੜ੍ਹ ਵਿਚ ਹਾਰ ਗਈ ਹੈ। ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਨੂੰ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਜ਼ਿਲ੍ਹਿਆਂ ਵਿਚ ਹਿੰਸਕ ਘਟਨਾਵਾਂ ਹੋਈਆਂ। ਅਟਾਵਾ ਵਿਚ ਪੁਲੀਸ ਤੇ ਭਾਜਪਾ ਵਰਕਰਾਂ ਵਿਚ ਧੱਕਾ ਮੁੱਕੀ ਹੋਈ। ਅਟਾਵਾ ਵਿਚ ਐਸਪੀ ਸਿਟੀ ਨੂੰ ਥੱਪੜ ਮਾਰਿਆ ਗਿਆ। ਇਸ ਤੋਂ ਇਲਾਵਾ ਲਖਨਊ, ਪ੍ਰਤਾਪਗੜ੍ਹ, ਹਮੀਰਪੁਰ, ਸਿਧਾਰਥਨਗਰ, ਅਮਰੋਹਾ, ਰਾਏਬਰੇਲੀ, ਫਿਰੋਜ਼ਾਬਾਦ, ਕਾਨਪੁਰ, ਪੀਲੀਭੀਤ, ਮਹੋਬਾ, ਬਾਰਾਬੰਕੀ, ਚੰਦੌਲੀ ਸਣੇ 15 ਜ਼ਿਲ੍ਹਿਆਂ ਵਿਚ ਗੋਲੀਬਾਰੀ, ਪੱਥਰਬਾਜ਼ੀ ਤੇ ਕੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ।