ਚੰਡੀਗੜ੍ਹ, 10 ਜੁਲਾਈ
ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੇੇ ਕਿਹਾ ਕਿ ਸੂਬੇ ਵਿਚ ਪਿਛਲੇ ਦੋ ਦਿਨਾਂ ਵਿਚ ਬਿਜਲੀ ਚੋਰੀ ਦੇ 5508 ਕੇਸ ਫੜੇ ਗਏ ਹਨ। ਬਿਜਲੀ ਵਿਭਾਗ ਦੀਆਂ ਟੀਮਾਂ ਨੇ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਰਾਤ ਵੇਲੇ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ 507 ਟੀਮਾਂ ਵਲੋਂ ਕੀਤੀ ਗਈ।-ਪੀਟੀਆਈ