ਨਵੀਂ ਦਿੱਲੀ, 11 ਜੁਲਾਈ
ਦਿੱਲੀ ਜਲ ਬੋਰਡ ਦੇ ਉਪ-ਚੇਅਰਮੈਨ ਰਾਘਵ ਚੱਢਾ ਨੇ ਅੱਜ ਦਾਅਵਾ ਕੀਤਾ ਕਿ ਹਰਿਆਣਾ ਦਿੱਲੀ ਦੇ ਪਾਣੀਆਂ ਦੇ ਜਾਇਜ਼ ਹਿੱਸੇ ਨੂੰ ਰੋਕ ਰਿਹਾ ਹੈ ਅਤੇ ਗੁਆਂਢੀ ਰਾਜ ਵੱਲੋਂ ਯਮੁਨਾ ਵਿੱਚ ਛੱਡਿਆ ਜਾ ਰਿਹਾ ਪਾਣੀ “ਹੁਣ ਤੱਕ ਦਾ ਸਭ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਹਰਿਆਣੇ ਵੱਲੋਂ ਕਥਿਤ ਤੌਰ ’ਤੇ ਦਿੱਲੀ ਦੇ ਪਾਣੀ ਦੇ ਹਿੱਸੇ ਨੂੰ ਰੋਕਣ ਕਾਰਨ ਵਜ਼ੀਰਾਬਾਦ ਤਲਾਬ ਦੇ ਪਾਣੀ ਦਾ ਪੱਧਰ ਘਟਿਆ ਹੈ ਅਤੇ ਚੰਦਰਵਲ, ਵਜ਼ੀਰਾਬਾਦ, ਓਖਲਾ ਵਾਟਰ ਟ੍ਰੀਟਮੈਂਟ ਪਲਾਂਟਾਂ ਦੀ ਕਾਰਜਗੁਜ਼ਾਰੀ ਸਮਰਥਾ ਹੇਠਾਂ ਆ ਗਈ ਹੈ।