ਫਗਵਾੜਾ: ਲਘੂ ਉਦਯੋਗ ਭਾਰਤੀ ਦਾ ਵਫ਼ਦ ਸੰਸਥਾ ਦੇ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ’ਚ ਪੰਜਾਬ ਦੇ ਇੰਡਸਟਰੀ ਐਂਡ ਕਾਮਰਸ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮਿਲਿਆ। ਇਸ ਦੌਰਾਨ ਵਫਦ ਨੇ ਪੰਜਾਬ ਸਰਕਾਰ ਵਲੋਂ ਲਘੂ ਉਦਯੋਗਾਂ ’ਤੇ ਬਿਜਲੀ ਦੇ ਲੋਡ ਦੀ 10 ਫੀਸਦੀ ਵਰਤੋਂ ਸਬੰਧੀ ਲਗਾਈ ਪਾਬੰਦੀ ਨਾਲ ਪੇਸ਼ ਆ ਰਹੀ ਮੁਸ਼ਕਲ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਤੇ ਕੋਵਿਡ ’ਚ ਛੋਟੀ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਹਤ ਦੇਣ ਦੀ ਅਪੀਲ ਕੀਤੀ। ਉਧਰ ਕੈਬਨਿਟ ਮੰਤਰੀ ਨੇ ਕਿਹਾ ਕਿ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਅਗਲੇ 48 ਘੰਟੇ ਵਿਚ ਚਾਲੂ ਹੋਣ ਦੀ ਉਮੀਦ ਹੈ। ਜੇਕਰ ਇਹ ਪਲਾਂਟ ਚਾਲੂ ਹੋ ਗਿਆ ਤਾਂ ਇਸ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। -ਪੱਤਰ ਪ੍ਰੇਰਕ