Tuesday, August 9, 2022
  • About
  • Advertise
  • Careers
  • Contact
Punjabispectrum
  • ਪੰਜਾਬ
    • All
    • ਦੋਆਬਾ
    • ਮਾਝਾ
    • ਮਾਲਵਾ

    ਪੁਲੀਸ ਨੇ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਕਤਲ ਦੇ ਮੁੱਖ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ ਕੀਤੇ

    ਪੁਲੀਸ ਨੇ ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਕਤਲ ਦੇ ਮੁੱਖ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ ਕੀਤੇ

    ਕਿਸਾਨਾਂ ਤੇ ਮੁਲਾਜ਼ਮਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ

    ਬਰਨਾਲਾ: ਮਜ਼ਦੂਰਾਂ ਵੱਲੋਂ ਰੋਸ ਮਾਰਚ ਮਗਰੋਂ ਡੀਸੀ ਦਫ਼ਤਰ ਅੱਗੇ ਧਰਨਾ

    1947 ’ਚ ਦੇਸ਼ ਦੀ ਵੰਡ ਵੇਲੇ ਦੰਗਿਆਂ ਕਾਰਨ ਮਰਨ ਵਾਲੇ 10 ਲੱਖ ਪੰਜਾਬੀਆਂ ਨੂੰ ਅਕਾਲ ਤਖ਼ਤ ’ਤੇ ਕੀਤਾ ਜਾਵੇਗਾ ਯਾਦ

    ਪੰਜਾਬ ’ਚ ਪ੍ਰਾਈਵੇਟ ਬੱਸਾਂ ਦੀ ਹੜਤਾਲ

    ਬੰਬੀਹਾ ਗੈਂਗ ਦਾ ਗੈਂਗਸਟਰ ਹੈਪੀ ਭੁੱਲਰ ਗ੍ਰਿਫ਼ਤਾਰ

    ਨਾਜਾਇਜ਼ ਮਾਈਨਿੰਗ ਮਾਮਲੇ ’ਚ ਖਣਨ ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਦਾ ਐਕਸੀਅਨ ਮੁਅੱਤਲ ਕੀਤਾ

    ਦੋ ਨੌਜਵਾਨ ਹੈਰੋਇਨ ਤੇ ਆਈਸ ਸਣੇ ਕਾਬੂ

  • ਹਰਿਆਣਾ

    ਸਿਰਸਾ: ਹਰ ਘਰ ਤਿਰੰਗਾ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਯਾਤਰਾਵਾਂ

    ਟਿਊਬਵੈੱਲ ਕੁਨੈਕਸ਼ਨ ਤੇ ਟਰਾਂਸਫਾਰਮਰ ਨਾ ਲਾਉਣ ਖ਼ਿਲਾਫ਼ ਧਰਨਾ

    ਮਾਤਾ ਪਿਤਾ ਸੇਵਾ ਮੰਚ ਵੱਲੋਂ ਡੀਸੀ ਨੂੰ ਮੰਗ ਪੱਤਰ

    ਐੱਸਡੀਐੱਮ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ

    ਵਿਦਿਆਰਥੀਆਂ ਵੱਲੋਂ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਰੈਲੀਆਂ

    ਡਾ. ਨਰਿੰਦਰਪਾਲ ਸਿੰਘ ਕੋਆਰਡੀਨੇਟਰ ਨਿਯੁਕਤ

    ਹਰਿਆਣਾ ਵਿੱਚ ਭਾਜਪਾ ਦੇ ਤਿੰਨ ਸਾਬਕਾ ਵਿਧਾਇਕਾਂ ਸਣੇ ਪੰਜ ਕਾਂਗਰਸ ਵਿੱਚ ਸ਼ਾਮਲ

    ਹਰਿਆਣਾ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਸ਼ੁਰੂ

    ਮੇਅਰ ਦੇ ਖੁੱਲ੍ਹੇ ਦਰਬਾਰ ਤੋਂ ਅਧਿਕਾਰੀ ਰਹੇ ਦੂਰ

  • ਦੇਸ਼

    ਪ੍ਰਧਾਨ ਮੰਤਰੀ ਕੋਲ 2.23 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ, ਪਿਛਲੇ ਸਾਲ ਨਾਲੋਂ 26.13 ਲੱਖ ਰੁਪਏ ਵੱਧ

    ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਸੁਵਿਧਾ ਪੋਰਟਲ ’ਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਅਪਲੋਡ ਕਰਨ ਤੋਂ ਮਿਲ ਸਕਦੀ ਹੈ ਛੋਟ

    ਨੋਇਡਾ: ਔਰਤ ਨਾਲ ਦੁਰਵਿਹਾਰ ਕਰਨ ਦੇ ਦੋਸ਼ ’ਚ ਸ੍ਰੀਕਾਂਤ ਤਿਆਗੀ ਸਾਥੀਆਂ ਸਣੇ ਗ੍ਰਿਫ਼ਤਾਰ

    ਦੇਸ਼ ’ਚ ਕਰੋਨਾ ਦੇ 12751 ਨਵੇਂ ਮਾਮਲੇ ਤੇ 42 ਮੌਤਾਂ

    ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਛੇਤੀ ਮਿਲਣਗੇ ਰਾਜਪਾਲ ਨੂੰ, ਰਾਜ ’ਚ ਹੋ ਸਕਦਾ ਹੈ ਵੱਡਾ ਸਿਆਸੀ ਰੱਦੋਬਦਲ

    ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਰਾਜਪਾਲ ਨੂੰ ਸੌਂਪਣਗੇ ਅਸਤੀਫ਼ਾ

    ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਰਾਜਪਾਲ ਨੂੰ ਮਿਲਣ ਰਾਜ ਭਵਨ ਪੁੱਜੇ, ਸੌਂਪਣਗੇ ਅਸਤੀਫ਼ਾ

    ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ ਤੇ ਨਾਲ ਹੀ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ

    ਕਾਂਗਰਸ ਹੁਣ 7 ਸਤੰਬਰ ਤੋਂ ਸ਼ੁਰੂ ਕਰੇਗੀ ‘ਭਾਰਤ ਜੋੜੋ’ ਯਾਤਰਾ

  • ਵਿਦੇਸ਼

    ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਹਿੱਸਾ ਲਿਆ

    ਐੱਫਬੀਆਈ ਨੇ ਟਰੰਪ ਦੇ ਘਰ ’ਤੇ ਛਾਪਾ ਮਾਰਿਆ: ਸਾਬਕਾ ਰਾਸ਼ਟਰਪਤੀ ਨੇ ਕਿਹਾ,‘ਅਜਿਹਾ ਹਮਲਾ ਸਿਰਫ਼ ਗਰੀਬ ਤੇ ਵਿਕਾਸਸ਼ੀਲ ਮੁਲਕਾਂ ’ਚ ਹੁੰਦਾ ਹੈ’

    ਤਹਿਰੀਕ-ਏ-ਤਾਲਿਬਾਨ ਦੇ ਸਿਖਰਲੇ ਕਮਾਂਡਰ ਖੁਰਾਸਾਨੀ ਸਣੇ 4 ਹਲਾਕ

    ਬੋਸਟਨ ਮਨਾਏਗਾ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ

    ਚੀਨ ਵੱਲੋਂ ਤਾਇਵਾਨ ਨੇੜੇ ਫ਼ੌਜੀ ਮਸ਼ਕਾਂ ਜਾਰੀ

    ਪਰਮਾਣੂ ਤਾਕਤਾਂ ਹਥਿਆਰ ਨਾ ਵਰਤਣ ਦੀ ਵਚਨਬੱੱਧਤਾ ’ਤੇ ਕਾਇਮ ਰਹਿਣ: ਗੁਟੇਰੇਜ਼

    ਮੁਹੱਰਮ ਮੌਕੇ ਛੇ ਪਾਕਿਸਤਾਨੀਆਂ ਦੀ ਸਾਹ ਘੁੱਟਣ ਕਾਰਨ ਮੌਤ

    ਪਾਕਿਸਤਾਨ: ਮੰਤਰੀ ਦੇ ਰਿਸ਼ਤੇਦਾਰ ਦਾ ਵਾਹਨ ਓਵਰਟੇਕ ਕਰਨ ’ਤੇ ਹਿੰਦੂ ਪਰਿਵਾਰ ਉੱਤੇ ਹਮਲਾ

    ਚੀਨ ਨੇ ਮਸ਼ਕਾਂ ਜਾਰੀ ਰੱਖ ਕੇ ਤਾਇਵਾਨ ’ਤੇ ਦਬਾਅ ਵਧਾਇਆ

  • ਖੇਡਾਂ

    ਭੰਗੜੇ ਤੇ ਅਪਾਚੇ ਇੰਡੀਅਨ ਨੇ ਯਾਦਗਾਰੀ ਬਣਾ ਦਿੱਤਾ ਰਾਸ਼ਟਰਮੰਡਲ ਖੇਡਾਂ ਦਾ ਸਮਾਪਤੀ ਸਮਾਗਮ

    ਬੈਡਮਿੰਟਨ ਵਿੱਚ ਭਾਰਤ ਦੀ ਸੁਨਹਿਰੀ ਹੈਟ੍ਰਿਕ

    ਮੁੱਕੇਬਾਜ਼ੀ ਵਿੱਚ ਸਾਗਰ ਨੂੰ ਚਾਂਦੀ ਦਾ ਤਗ਼ਮਾ

    ਮਹਿਲਾ ਟੀ-20 ਵਿੱਚ ਭਾਰਤ ਦੀ ਚਾਂਦੀ

    ਜੇਰੇਮੀ ਲਾਲਰੀਨੁੰਗਗਾ ਤੇ ਅਚਿੰਤਾ ਸ਼ਿਓਲੀ ਦਾ ਸ਼ਾਨਦਾਰ ਸਵਾਗਤ

    ਹਾਕੀ: ਭਾਰਤ ਤੋਂ ਨਾ ਟੁੱਟਿਆ ਆਸਟਰੇਲੀਆ ਦਾ ਦਬਦਬਾ

    ਸਕੁਐਸ਼: ਦੀਪਿਕਾ ਤੇ ਸੌਰਵ ਦੀ ਜੋੜੀ ਨੇ ਮਿਕਸਡ ਡਬਲਜ਼ ਵਿੱਚ ਜਿੱਤੀ ਕਾਂਸੀ

    ਟੇਬਲ ਟੈਨਿਸ: ਸ਼ਰਤ ਨੂੰ ਸੋਨੇ ਤੇ ਸਾਥੀਆਨ ਨੂੰ ਕਾਂਸੀ ਦਾ ਤਗ਼ਮਾ

    ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

  • ਮਨੋਰੰਜਨ

    ‘ਹੈਰੀ ਪੌਟਰ’ ਦੇ ਅਦਾਕਾਰ ਕ੍ਰਿਸ ਰੈਂਕਿਨ ਨੇ ਆਪਣੀ ਦੋਸਤ ਨਾਲ ਕਰਵਾਈ ਮੰਗਣੀ

    ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ਦਾ ਨਵਾਂ ਗੀਤ ਰਿਲੀਜ਼

    ਸੋਸ਼ਲ ਮੀਡੀਆ ’ਤੇ ਪੋਸਟ ਪਾਉਣ ਦੇ ਇੱਕ ਕਰੋੜ ਲੈਂਦੀ ਹੈ ਆਲੀਆ ਭੱਟ

    ਆਰਿਆ ਵਾਲਵੇਕਰ ਸਿਰ ਸਜਿਆ ਮਿਸ ਇੰਡੀਆ ਯੂਐੱਸਏ ਦਾ ਤਾਜ

    ਪੰਜਾਬੀ ਮੁੰਡੇ ਦੀ ਗਾਇਕੀ ਨੇ ਕੀਲਿਆ ਅਕਸ਼ੈ ਕੁਮਾਰ

    ਅਮਿਤਾਭ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ

    ‘ਲਾਲ ਸਿੰਘ ਚੱਢਾ’ ਬਣਾਉਣ ’ਚ 14 ਸਾਲ ਲੱਗ ਗਏ: ਆਮਿਰ ਖਾਨ

    ਭਾਰਤ ਦੇ 75ਵੇਂ ਆਜ਼ਾਦੀ ਸਮਾਗਮ ’ਚ ਸ਼ਾਮਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ

    ਹਾਸੇ ਵੰਡਦਾ ਭਜਨਾ ਅਮਲੀ

  • ਕਾਰੋਬਾਰ

    ਏਅਰਟੈੱਲ ਇਸ ਮਹੀਨੇ ਤੋਂ ਸ਼ੁਰੂ ਕਰੇਗੀ 5ਜੀ ਸੇਵਾਵਾਂ, 2024 ਤੱਕ ਸਾਰੇ ਦੇਸ਼ ਨੂੰ ਕਵਰ ਕਰਨ ਦਾ ਟੀਚਾ

    ਪੰਜਾਬ ’ਚ ਪ੍ਰਾਈਵੇਟ ਬੱਸਾਂ ਦੀ ਹੜਤਾਲ

    ਨਾਜਾਇਜ਼ ਮਾਈਨਿੰਗ ਮਾਮਲੇ ’ਚ ਖਣਨ ਮੰਤਰੀ ਹਰਜੋਤ ਬੈਂਸ ਨੇ ਰੂਪਨਗਰ ਦਾ ਐਕਸੀਅਨ ਮੁਅੱਤਲ ਕੀਤਾ

    ਚੀਨ ਤੇ ਤਾਇਵਾਨ ਵਿਚਾਲੇ ਤਣਾਅ ਕਾਰਨ ਆਈਫੋਨ 14 ਦੇ ਲਾਂਚ ’ਚ ਹੋ ਸਕਦੀ ਹੈ ਦੇਰੀ

    ਸੁਨਾਮ ’ਚ ਬਣਾਈ ਜਾਵੇਗੀ ਸਨਅਤੀ ਅਸਟੇਟ: ਅਮਨ ਅਰੋੜਾ

    ਮੁੰਬਈ ਜਾ ਰਹੇ ਵਿਸਤਾਰਾ ਦੇ ਜਹਾਜ਼ ਨਾਲ ਪੰਛੀ ਟਕਰਾਇਆ, ਉਡਾਣ ਵਾਰਾਨਸੀ ਪਰਤੀ

    ਮਹਿੰਗਾਈ ਦਾ ਖ਼ੌਫ਼: ਆਰਬੀਆਈ ਵੱਲੋਂ ਰੈਪੋ ਦਰ ’ਚ 0.50 ਫ਼ੀਸਦ ਦਾ ਵਾਧਾ, ਕਰਜ਼ਦਾਰਾਂ ’ਤੇ ਮਾਸਿਕ ਕਿਸ਼ਤ ਦਾ ਬੋਝ ਵਧਿਆ

    ਹਿਮਾਚਲ ’ਚ ਡੀਜ਼ਲ ਦੀਆਂ ਦਰਾਂ ਘੱਟ ਹੋਣ ਕਾਰਨ ਰੂਪਨਗਰ ਜ਼ਿਲ੍ਹੇ ਦੇ ਪੈਟਰੋਲ ਪੰਪ ਬੰਦ ਹੋਣ ਕੰਢੇ

    ਪੀਏਸੀਐੱਲ ਦੀ ਸੰਪਤੀ ਵੇਚ ਕੇ ਹੁਣ ਤੱਕ 878.20 ਕਰੋੜ ਰੁਪਏ ਮਿਲੇ

  • ਵੀਡੀਓ-ਗੈਲਰੀ
  • ਈ ਪੇਪਰ
  • Login
  • Register
No Result
View All Result
Punjabispectrum

ਸੰਯੁਕਤ ਮੋਰਚੇ ਦੀ ਅਗਵਾਈ ਹੇਠ ‘ਕਿਸਾਨ-ਸੰਸਦ’ ਅੱਜ

admin by admin
July 22, 2021
in ਦੇਸ਼
0
SHARES
0
VIEWS
WhatsappFacebookTwitter


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੁਲਾਈ

ਮੁੱਖ ਅੰਸ਼

  • ਕੇਂਦਰ ਸਰਕਾਰ ’ਤੇ ਮੌਨਸੂਨ ਇਜਲਾਸ ਵਿੱਚ ਕਾਨੂੰਨਾਂ ਬਾਰੇ ਸਹੀ ਤੱਥ ਪੇਸ਼ ਨਾ ਕਰਨ ਦਾ ਦੋਸ਼
  • ਪੁਲੀਸ ਵੱਲੋਂ ਰੋਕਣ ’ਤੇ ਸ਼ਾਂਤਮਈ ਧਰਨਾ ਲਾਉਣਗੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ

ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ 8 ਮਹੀਨੇ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਭਲਕੇ ਸੰਸਦ ਨੇੜੇ ‘ਕਿਸਾਨ ਸੰਸਦ’ ਬੁਲਾਈ ਗਈ ਹੈ। ਇਸ ਵਿਚ ਦੇਸ਼ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ 200 ਕਾਰਕੁਨ ਸ਼ਾਮਲ ਹੋਣਗੇ ਤੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਨਗੇ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਸਿੰਘੂ ਮੋਰਚੇ ਤੋਂ ਸਵੇਰੇ 9 ਵਜੇ ਘੱਟੋ-ਘੱਟ 5 ਬੱਸਾਂ ’ਚ ਕਿਸਾਨ ਸੰਸਦ ਕੋਲ ਪੁੱਜ ਕੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਆਪਣੀ ‘ਕਿਸਾਨ-ਸੰਸਦ’ ਲਾਉਣਗੇ। ਇਸ ਮੌਕੇ ਤਿੰਨਾਂ ਖੇਤੀ ਕਾਨੂੰਨਾਂ ਦੀਆਂ ‘ਘਾਤਕ’ ਮੱਦਾਂ ਉਪਰ ਚਰਚਾ ਕੀਤੀ ਜਾਵੇਗੀ ਤੇ ਦੇਸ਼ ਦੇ ਹੁਕਮਰਾਨਾਂ ਖ਼ਿਲਾਫ਼ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਦਿਨ ਦੇ 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਸੰਸਦ ਦੇ ਕੰਮ ਵਾਲੇ ਦਿਨਾਂ ਦੌਰਾਨ ਇਹ ਕਿਸਾਨ ਸੰਸਦ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਜਿੱਥੇ ਵੀ ਕਿਸਾਨਾਂ ਨੂੰ ਰੋਕੇਗੀ, ਉਹ ਉੱਥੇ ਹੀ ਸ਼ਾਂਤਮਈ ਤਰੀਕੇ ਨਾਲ ਬੈਠ ਜਾਣਗੇ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ 3-3 ਕਿਸਾਨ ਕੁੱਲ 100 ਕਿਸਾਨ ਪੰਜਾਬ ਤੋਂ ਤੇ ਬਾਕੀ 100 ਕਿਸਾਨ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਸਮੇਤ ਦੱਖਣੀ ਰਾਜਾਂ ਤੋਂ ਇਸ ਕਿਸਾਨ ਸੰਸਦ ’ਚ ਸ਼ਾਮਲ ਹੋਣਗੇ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸੰਸਦ ਵਿਚ ਲਿਖਤੀ ਜਵਾਬ ਦਿੰਦਿਆਂ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਦੇ ਰੋਸ ਦੇ ਹੱਲ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਉਨ੍ਹਾਂ ਵਿਅੰਗ ਕੀਤਾ, ‘ਇਹ ਗੱਲ ਅਸਲੋਂ ਸੱਚ ਹੈ। ਕੇਂਦਰ ਵਿੱਚ ਸੱਤਾਧਾਰੀ ਪਾਰਟੀ ਵਜੋਂ ਤੇ ਵੱਖ-ਵੱਖ ਸੂਬਿਆਂ ’ਚ ਇਸ ਪਾਰਟੀ ਦੇ ਸੂਬਾਈ ਯੂਨਿਟਾਂ ਨੇ ਸਚਮੁੱਚ ਹੀ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ। ਕਿਸਾਨ ਆਗੂਆਂ ’ਤੇ ਝੂਠੇ ਕੇਸ ਦਰਜ ਕੀਤੇ ਗਏ। ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਮੋਰਚਿਆਂ ਵਾਲੀਆਂ ਥਾਵਾਂ ’ਤੇ ਰਾਸ਼ਨ ਤੇ ਹੋਰ ਸਪਲਾਈ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਬੈਰੀਕੇਡਾਂ ਨਾਲ ਮੋਰਚਿਆਂ ਦੀ ਘੇਰਾਬੰਦੀ ਕੀਤੀ ਗਈ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ।’

ਸੰਸਦ ਵੱਲ ਰੋਸ ਮਾਰਚ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ ਉੱਤੇ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਪੀਟੀਆਈ

ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਪ੍ਰਤੀਨਿਧੀਆਂ ਨਾਲ ਕਈ ਵਾਰ ਮੰਗਾਂ ਬਾਰੇ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨੇ ਸੰਸਦ ਵਿੱਚ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਠੀਕ ਤਰ੍ਹਾਂ ਪੇਸ਼ ਤੱਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਬਾਰੇ ਬਿਲਕੁਲ ਸਪੱਸ਼ਟ ਸਟੈਂਡ ਰਿਹਾ ਹੈ ਕਿ ਸਾਰੀਆਂ ਖੇਤੀ ਫ਼ਸਲਾਂ ਲਈ, ਸਾਰੇ ਕਿਸਾਨਾਂ ਵਾਸਤੇ ਐਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਇਹ ਐਮਐੱਸਪੀ ਸੀ ਟੂ ਪਲੱਸ 50 ਪ੍ਰਤੀਸ਼ਤ ਫਾਰਮੂਲੇ ਅਨੁਸਾਰ ਤੈਅ ਕੀਤੀ ਜਾਵੇ। ਮੁਲਕ ਵਿੱਚ ਇਸ ਮੰਗ ਬਾਰੇ ਪਹਿਲਾਂ ਹੀ ਵਿਆਪਕ ਬਹਿਸ ਹੋ ਚੁੱਕੀ ਹੈ। ਪਰ ਸਰਕਾਰ ਨੇ ਇਸ ਮੰਗ ਨੂੰ ‘ਘੱਟੋ ਘੱਟ ਸਮਰਥਨ ਮੁੱਲ ਉਤੇ ਖਰੀਦ ਦੇ ਮਸਲੇ ਸਬੰਧੀ—!’ ਇਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ ਹੈ।

ਦਿੱਲੀ ਪੁਲੀਸ ਨੇ ਹਾਲੇ ‘ਲਿਖਤੀ ਇਜਾਜ਼ਤ’ ਨਹੀਂ ਦਿੱਤੀ

ਦਿੱਲੀ ਦੇ ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਸਤੀਸ਼ ਗੋਲਚਾ ਤੇ ਸੰਯੁਕਤ ਪੁਲੀਸ ਕਮਿਸ਼ਨਰ ਜਸਪਾਲ ਸਿੰਘ ਨੇ ਕਿਸਾਨ ਸੰਗਠਨਾਂ ਦੇ ਮੌਕੇ ਉਤੇ ਇਕੱਠੇ ਹੋਣ ਤੋਂ ਪਹਿਲਾਂ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਜੰਤਰ-ਮੰਤਰ ਦਾ ਦੌਰਾ ਕੀਤਾ। ਹਾਲਾਂਕਿ ਦਿੱਲੀ ਪੁਲੀਸ ਨੇ ਕਿਹਾ ਕਿ ‘ਹੁਣ ਤੱਕ ਕਿਸਾਨਾਂ ਨੂੰ ਸੰਸਦ ਦੇ ਨੇੜੇ ਇਕੱਠੇ ਹੋਣ ਲਈ ਲਿਖਤੀ ਇਜਾਜ਼ਤ ਨਹੀਂ ਦਿੱਤੀ ਗਈ ਹੈ।’

ਦਿੱਲੀ ਸਰਕਾਰ ਵੱਲੋਂ ਜੰਤਰ-ਮੰਤਰ ’ਤੇ ‘ਕਿਸਾਨ ਸੰਸਦ’ ਨੂੰ ਹਰੀ ਝੰਡੀ

ਸੂਤਰਾਂ ਮੁਤਾਬਕ ਦਿੱਲੀ ਸਰਕਾਰ ਨੇ ਕਿਸਾਨ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਭਲਕੇ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲੀਸ ਵੱਲੋਂ ਵੀ ਬਹੁਤੀ ਸਖ਼ਤੀ ਨਹੀਂ ਕੀਤੀ ਜਾਵੇਗੀ ਤੇ ਸਥਿਤੀ ਉਤੇ ਕਾਬੂ ਰੱਖਣ ਲਈ ਢੁੱਕਵੇ ਪ੍ਰਬੰਧ ਕੀਤੇ ਗਏ ਹਨ। ਲਾਲ ਕਿਲ੍ਹੇ ਨੂੰ 15 ਅਗਸਤ ਤੱਕ ਆਮ ਲੋਕਾਂ ਲਈ ਪਹਿਲਾਂ ਹੀ ਬੰਦ ਕੀਤਾ ਜਾ ਚੁੱਕਾ ਹੈ ਤੇ ਹੁਣ ਤਿੰਨ ਪੜਾਵੀ ਸੁਰੱਖਿਆ ਵਿਵਸਥਾ ਕਰ ਦਿੱਤੀ ਗਈ ਹੈ। ਕਿਸਾਨ ਰਾਸ਼ਟਰੀ ਰਾਜਧਾਨੀ ਦੇ ਸਿੰਘੂ ਬਾਰਡਰ ਪੁਆਇੰਟ ਤੋਂ ਸੰਸਦ ਵੱਲ ਹਰ ਰੋਜ਼ 200 ਦੇ ਸਮੂਹ ਵਿਚ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਫਿਰ ਪੁਲੀਸ ਉਨ੍ਹਾਂ ਨੂੰ ਆਪਣਾ ਅੰਦੋਲਨ ਜਾਰੀ ਰੱਖਣ ਲਈ ਜਗ੍ਹਾ ’ਤੇ ਲੈ ਜਾਵੇਗੀ। ਸੂਤਰਾਂ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਦੀ ਸਹੂਲਤ ਲਈ ਰਾਜ ਸਰਕਾਰ ਦਿੱਲੀ ਆਫ਼ਤ ਪ੍ਰਬੰਧਨ ਐਕਟ (ਡੀਡੀਐਮਏ) ਤਹਿਤ ਕੋਵਿਡ ਪਾਬੰਦੀਆਂ ਲਗਾਉਣ ਦੇ ਆਪਣੇ ਆਦੇਸ਼ ਵਿੱਚ ਤਬਦੀਲੀਆਂ ਕਰ ਰਹੀ ਹੈ। ਡੀਡੀਐਮਏ ਦਿਸ਼ਾ-ਨਿਰਦੇਸ਼ ਕਿਸੇ ਵੀ ਤਰ੍ਹਾਂ ਦਾ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਦਿੰਦੇ।



Related posts

ਪ੍ਰਧਾਨ ਮੰਤਰੀ ਕੋਲ 2.23 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ, ਪਿਛਲੇ ਸਾਲ ਨਾਲੋਂ 26.13 ਲੱਖ ਰੁਪਏ ਵੱਧ

August 9, 2022

ਵਿਦੇਸ਼ ਤੋਂ ਆਉਣ ਵਾਲਿਆਂ ਨੂੰ ਸੁਵਿਧਾ ਪੋਰਟਲ ’ਤੇ ਕੋਵਿਡ ਟੀਕਾਕਰਨ ਸਰਟੀਫਿਕੇਟ ਅਪਲੋਡ ਕਰਨ ਤੋਂ ਮਿਲ ਸਕਦੀ ਹੈ ਛੋਟ

August 9, 2022

POPULAR NEWS

Plugin Install : Popular Post Widget need JNews - View Counter to be installed

About

'ਪੰਜਾਬੀ ਸਪੈਕਟ੍ਰਮ' ਇੱਕ ਪੰਜਾਬੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ ਜੋ ਭਾਰਤ, ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਕਾਸ਼ਤ ਹੁੰਦਾ ਹੈ। ਇਸ ਅਖਬਾਰ ਦੇ ਸੱਬ - ਐਡੀਟਰ ਸ. ਤੇਜਿੰਦਰ ਸਿੰਘ ਧੂੜੀਆ ਹਨ । ਅਖ਼ਬਾਰ ਦੀ ਸਥਾਪਨਾ 2012. ਵਿਚ ਕੀਤੀ ਗਈ ਸੀ।

Follow us on social media:

Recent News

  • ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਹਿੱਸਾ ਲਿਆ
  • ਏਅਰਟੈੱਲ ਇਸ ਮਹੀਨੇ ਤੋਂ ਸ਼ੁਰੂ ਕਰੇਗੀ 5ਜੀ ਸੇਵਾਵਾਂ, 2024 ਤੱਕ ਸਾਰੇ ਦੇਸ਼ ਨੂੰ ਕਵਰ ਕਰਨ ਦਾ ਟੀਚਾ
  • ਸਿਰਸਾ: ਹਰ ਘਰ ਤਿਰੰਗਾ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ’ਤੇ ਯਾਤਰਾਵਾਂ

Category

  • Uncategorized
  • ਹਰਿਆਣਾ
  • ਕਾਰੋਬਾਰ
  • ਖੇਡਾਂ
  • ਦੇਸ਼
  • ਦੋਆਬਾ
  • ਪੰਜਾਬ
  • ਮਨੋਰੰਜਨ
  • ਮਾਝਾ
  • ਮਾਲਵਾ
  • ਵਿਦੇਸ਼

Recent News

ਵਿਸਕਾਨਸਿਨ ਗੁਰਦੁਆਰਾ ਹਮਲਾ: ਅਮਰੀਕੀ ਸਫ਼ੀਰ ਨੇ ਮੋਮਬੱਤੀ ਮਾਰਚ ਵਿੱਚ ਹਿੱਸਾ ਲਿਆ

August 9, 2022

ਏਅਰਟੈੱਲ ਇਸ ਮਹੀਨੇ ਤੋਂ ਸ਼ੁਰੂ ਕਰੇਗੀ 5ਜੀ ਸੇਵਾਵਾਂ, 2024 ਤੱਕ ਸਾਰੇ ਦੇਸ਼ ਨੂੰ ਕਵਰ ਕਰਨ ਦਾ ਟੀਚਾ

August 9, 2022
  • About
  • Advertise
  • Careers
  • Contact

© 2021 Punjabispectrum - All Rights Reserved.

No Result
View All Result
  • Home
  • ਪੰਜਾਬ
    • ਦੋਆਬਾ
    • ਮਾਝਾ
    • ਮਾਲਵਾ
  • ਹਰਿਆਣਾ
  • ਦੇਸ਼
  • ਵਿਦੇਸ਼
  • ਖੇਡਾਂ
  • ਮਨੋਰੰਜਨ
  • ਕਾਰੋਬਾਰ
  • ਵੀਡੀਓ-ਗੈਲਰੀ
  • ਈ ਪੇਪਰ

© 2021 Punjabispectrum - All Rights Reserved.

Welcome Back!

Login to your account below

Forgotten Password? Sign Up

Create New Account!

Fill the forms below to register

All fields are required. Log In

Retrieve your password

Please enter your username or email address to reset your password.

Log In