ਸ੍ਰੀਨਗਰ, 13 ਅਗਸਤ
ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅਤਿਵਾਦੀਆਂ ਨੇ ਸੁਰੱਖਿਆ ਦਲਾਂ ਨੂੰ ਨਿਸ਼ਾਨਾ ਬਣਾ ਕੇ ਅੱਜ ਗ੍ਰਨੇਡ ਹਮਲਾ ਕੀਤਾ ਜਿਸ ਕਾਰਨ ਸੀਆਰਪੀਐੱਫ ਦੇ ਹੈੱਡ ਕਾਂਸਟੇਬਲ ਸਣੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਹਮਲਾ ਬਾਰਾਮੂਲਾ ਜ਼ਿਲ੍ਹੇ ਵਿੱਚ ਸੋਪੋਰ ਵਿੱਚ ਐੱਸਬੀਆਈ ਮੁੱਖ ਚੌਕ ’ਤੇ ਕੀਤਾ ਗਿਆ।-ਪੀਟੀਆਈ