ਚੰਡੀਗੜ੍ਹ, 13 ਅਗਸਤ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਛੋਟੇ ਭਰਾ ਗੁਲਸ਼ਨ ਖੱਟਰ(56) ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਨਿਮੋਨੀਏ ਦੀ ਸ਼ਿਕਾਇਤ ਸੀ ਤੇ ਉਨ੍ਹਾਂ ਨੂੰ ਬੁੱਧਵਾਰ ਨੂੰ ਗੁੜਗਾਓਂ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਤੇ ਤਿੰਨ ਬੱਚੇ ਹਨ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਭਰਾ ਦੇ ਅਕਾਲ ਚਲਾਣੇ ਦੀ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੱਤ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੇ ਹਨ। ਗੁਲਸ਼ਨ ਖੱਟਰ ਰੋਹਤਕ ਜ਼ਿਲ੍ਹੇ ਵਿੱਚ ਭਿਵਾਨੀ ਚੁੰਗੀ ਖੇਤਰ ਨੇੜੇ ਰਹਿੰਦੇ ਸੀ। ਉਹ ਪਹਿਲਾਂ ਪੀਜੀਆਈ ਰੋਹਤਕ ਵਿੱਚ ਵੀ ਦਾਖ਼ਲ ਰਹੇ। ਉਨ੍ਹਾਂ ਦਾ ਸਸਕਾਰ ਸ਼ਨਿੱਚਰਵਾਰ ਨੂੰ ਤਿੰਨ ਵਜੇ ਰੋਹਤਕ ਵਿੱਚ ਹੋਵੇਗਾ। -ਪੀਟੀਆਈ