ਕ੍ਰਾਈਸਟਚਰਚ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਅਤੇ ਆਖਰੀ ਇੱਕ ਰੋਜ਼ਾ ਮੈਚ ਵੀ ਅੱਜ ਮੀਂਹ ਕਾਰਨ ਰੱਦ ਹੋ ਗਿਆ। ਨਿਊਜ਼ੀਲੈਂਡ ਨੇ ਇਹ ਲੜੀ 1-0 ਨਾਲ ਜਿੱਤ ਲਈ ਹੈ। ਦੂਜਾ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਮੈਚ ਰੱਦ ਹੋਣ ਤੋਂ ਪਹਿਲਾਂ ਭਾਰਤ ਵੱਲੋਂ ਦਿੱਤਾ 220 ਦੌੜਾਂ ਦਾ ਟੀਚਾ ਪੂਰਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ 18 ਓਵਰਾਂ ’ਚ ਇੱਕ ਵਿਕਟ ’ਤੇ 104 ਦੌੜਾਂ ਬਣਾ ਕੇ ਖੇਡ ਰਹੀ ਸੀ। -ਪੀਟੀਆਈ