ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 24 ਜਨਵਰੀ
ਬਲਾਚੌਰ-ਰੋਪੜ ਕੌਮੀ ਮਾਰਗ ’ਤੇ ਸੋਨੀ ਪੈਟਰੋਲ ਪੰਪ ਲਾਗੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਜੰਮੂ-ਕਸ਼ਮੀਰ ਨਾਲ ਸਬੰਧਤ ਕੱਪੜਾ ਵੇਚਣ ਵਾਲੇ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨਜ਼ੀਰ ਅਹਿਮਦ ਬਜਾੜ ਵਾਸੀ ਵਾਰਸੂਨ ਜ਼ਿਲ੍ਹਾ ਕੁਪਵਾੜਾ ਨੇ ਪੁਲੀਸ ਬਿਆਨ ਵਿਚ ਦੱਸਿਆ ਕਿ ਉਹ ਬਲਾਚੌਰ ਦੇ ਵਾਰਡ ਨੰਬਰ 8 ਵਿਚ ਰਹਿੰਦੇ ਹਨ ਤੇ ਉਸ ਦੇ ਦੋਵੇਂ ਪੁੱਤਰ ਕੱਪੜਾ ਵੇਚਣ ਦਾ ਕੰਮ ਕਰਦੇ ਹਨ ਜੋ ਰੋਜ਼ਾਨਾ ਵਾਂਗ ਕੱਪੜਾ ਵੇਚਣ ਗਏ। ਸ਼ਾਮ ਵੇਲੇ ਉਨ੍ਹਾਂ ਦੇ ਮੁਹੱਲੇ ਵਿੱਚ ਰਹਿਣ ਵਾਲੇ ਹਰਮੇਸ਼ ਕੁਮਾਰ ਦਾ ਫੋਨ ਆਇਆ ਕਿ ਨਹਿਰ ਵਾਲੇ ਪਾਸੇ ਕੌਮੀ ਮਾਰਗ ’ਤੇ ਅਣਪਛਾਤੇ ਵਾਹਨ ਨੇ ਕਬੀਰ ਬਜਾੜ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਉਪਰੰਤ ਕਬੀਰ ਨੂੰ 108 ਐਂਬੂਲੈਂਸ ਰਾਹੀਂ ਉੱਪ ਮੰਡਲ ਹਸਪਤਾਲ ਬਲਾਚੌਰ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।