ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 29 ਜਨਵਰੀ
ਸਾਬਕਾ ਵਿਧਾਇਕ ਡਾ. ਪਵਨ ਸੈਣੀ ਨੇ ਅੱਜ ਬਾਬੈਨ ਦੇ ਮੇਨ ਚੌਕ ਵਿੱਚ ਲਾਡਵਾ ਵਾਲੇ ਪਾਸੇ ਬਣੇ ਡਿਵਾਈਡਰ ’ਤੇ ਲਖਾਂ ਰੁਪਏ ਦੀ ਲਾਗਤ ਨਾਲ ਲੱਗੀਆਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ। ਇਸ ਸਬੰਧੀ ਕਾਰਵਾਏ ਸਮਾਗਮ ਦੀ ਪ੍ਰਧਾਨਗੀ ਪਿੰਡ ਦੇ ਸਰਪੰਚ ਸੰਜੀਵ ਗੋਲਡੀ ਨੇ ਕੀਤੀ। ਸਾਬਕਾ ਵਿਧਾਇਕ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਬਿਨਾਂ ਕਿਸੇ ਪਖਪਾਤ ਦੇ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰਾਂ ਦੀ ਤਰ੍ਹਾਂ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਰਪੰਚ ਸਿੰਗਲਾ ਨੇ ਕਿਹਾ ਕਿ ਲਾਡਵਾ ਰੋਡ ’ਤੇ ਲਾਈਟਾਂ ਨਾਲ ਸੜਕੀ ਹਾਦਸੇ ਤੇ ਚੋਰੀ ਦੀਆਂ ਵਾਰਦਾਤਾਂ ਵਿਚ ਕਮੀ ਆਵੇਗੀ। ਇਸ ਮੌਕੇ ਜਸਵਿੰਦਰ ਜੱਸੀ, ਸਾਬਕਾ ਸਰਪੰਚ ਵਿਸ਼ਵਜੀਤ ਬਿੰਦਲ ਤੇ ਡਿੰਪਲ ਸੈਣੀ ਆਦਿ ਹਾਜ਼ਰ ਸਨ।