ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 3 ਫ਼ਰਵਰੀ
ਇੱਥੋਂ ਨਜ਼ਦੀਕੀ ਨਵਾਂ ਪਿੰਡ ਦਾ ਵਸਨੀਕ ਰਮੇਸ਼ਵਰ ਸਿੰਘ ਉਰਫ ਮੇਸ਼ੀ 60 ਸਾਲ ਤਕਰੀਬਨ ਸਵਾ ਕੁ ਮਹੀਨਾ ਪਹਿਲਾਂ ਲਾਪਤਾ ਹੋ ਗਿਆ ਸੀ।
ਲਾਪਤਾ ਹੋਏ ਮੇਸ਼ੀ ਦੇ ਬੇਟੇ ਹੀਰਾ ਸਿੰਘ ਜੌੜਾ, ਪਤਨੀ ਨਿਰਮਲ ਕੌਰ ਜੌੜਾ ਨੇ ਕਿਹਾ ਤਕਰੀਬਨ ਸਵਾ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ।
ਪਰਿਵਾਰ ਦੇ ਮੈਂਬਰਾਂ ਨੇ ਕਿਹਾ ਉਨ੍ਹਾਂ ਦੀ ਇਲਾਕੇ ਜਾਂ ਪਿੰਡ ਵਿੱਚ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਆਪਣੀ ਰੋਟੀ ਰੋਜ਼ੀ ਚਲਾਉਣ ਲਈ ਨੰਗਲ ਮੋੜ ਨੇੜੇ ਨਵਾਂ ਪਿੰਡ ਵਿਖੇ ਹੀ ਦਰਜ਼ੀ ਦੀ ਦੁਕਾਨ ਕਰਦਾ ਸੀ। ਪੀੜਤ ਪਰਿਵਾਰ ਨੇ ਕਿਹਾ ਲਾਪਤਾ ਹੋਏ ਮੇਸ਼ੀ ਕੋਲ ਮੋਬਾਈਲ ਫੋਨ ਜਾਂ ਕੋਈ ਵੀ ਹੋਰ ਆਈਡੀ ਪਰੂਫ ਨਹੀਂ ਸੀ ਤੇ ਲਾਪਤਾ ਹੋਣ ਤੋਂ ਉਸ ਕੋਲ ਸਿਰਫ ਪੰਜ ਸੌ ਰੁਪਏ ਸਨ। ਇਸ ਮੌਕੇ ਉਨ੍ਹਾਂ ਦੇ ਪਿਤਾ ਗੁਰਦੀਪ ਸਿੰਘ, ਦਾਦੀ ਮਨਜੀਤ ਕੌਰ, ਮਨਮੋਹਨ ਸਿੰਘ ਬਿੱਟੂ, ਟੋਨੀ ਨਵਾਂ ਪਿੰਡ, ਹਰਪ੍ਰੀਤ ਸਿੰਘ ਗੋਰਾ ਵਸੀਕੇ ਵਾਲਾ, ਸਵਿੰਦਰ ਸਿੰਘ ਵਸੀਕਾ ਨਵੀਸ ਆਦਿ ਤੇ ਹੋਰ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਰਾਮੇਸ਼ਵਰ ਸਿੰਘ ਮੇਸ਼ੀ ਨੂੰ ਲੱਭਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।