ਨਵੀਂ ਦਿੱਲੀ, 5 ਫਰਵਰੀ
ਕੇਂਦਰ ਸਰਕਾਰ ਆਪਣੇ ਇਕ ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਨੂੰ ਮੌਜੂਦਾ 38 ਫੀਸਦ ਤੋਂ 4 ਫੀਸਦ ਅੰਕ ਵਧਾ ਕੇ 42 ਫੀਸਦ ਕਰ ਸਕਦੀ ਹੈ। ਇਸ ਮੰਤਵ ਲਈ ਇਕ ਫਾਰਮੂਲੇ ਤਹਿਤ ਸਹਿਮਤੀ ਬਣੀ ਹੈ। ਕਰਮਚਾਰੀਆਂ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀ ਗਣਨਾ ਹਰ ਮਹੀਨੇ ਕਿਰਤ ਬਿਊਰੋ ਵੱਲੋਂ ਸਨਅਤੀ ਕਰਮਚਾਰੀਆਂ ਲਈ ਜਾਰੀ ਖਪਤਕਾਰ ਪ੍ਰਾਈਜ਼ ਇੰਡੈਕਸ (ਸੀਪੀਆਈ-ਆਈਡਬਲਿਊ) ਦੇ ਅੰਕੜੇ ਅਨੁਸਾਰ ਕੀਤੀ ਜਾਂਦੀ ਹੈ। ਆਲ ਇੰਡੀਆ ਰੇਲਵੇਮੈੱਨ ਫੈਡਰੇਸ਼ਨ ਦੇ ਆਗੂ ਸ਼ਿਵ ਗੋਪਾਲ ਮਿਸ਼ਰਾ ਨੇ ਦੱਸਿਆ ਕਿ ਦਸੰਬਰ 2022 ਦੇ ਲਈ ਸੀਪੀਆਈ-ਆਈਡਬਲਿਊ 31 ਜਨਵਰੀ ਨੂੰ ਜਾਰੀ ਕੀਤੀ ਗਈ ਸੀ ਜਿਸ ਅਨੁਸਾਰ ਮਹਿੰਗਾਈ ਭੱਤੇ ਵਿੱਚ 4.23 ਫੀਸਦ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲੇ ਨੂੰ ਡੀਏ ਵਿੱਚ ਵਾਧੇ ਦਾ ਪ੍ਰਸਤਾਵ ਭੇਜਿਆ ਜਾਵੇਗਾ ਜਿਸ ਨੂੰ ਮਨਜ਼ੂਰੀ ਲਈ ਕੇਂਦਰੀ ਮੰਤਰੀਮੰਡਲ ਅੱਗੇ ਪੇਸ਼ ਕੀਤਾ ਜਾਵੇਗਾ। -ਪੀਟੀਆਈ