ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 17 ਮਾਰਚ
ਭਾਰਤੀ ਖੇਤੀ ਅਨੁਸੰਧਾਨ ਸੰਸਥਾਨ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਖੇਤੀ ਵਿਗਿਆਨ ਮੇਲੇ ਵਿੱਚ ਸ਼ਾਹਬਾਦ ਦੇ ਪਿੰਡ ਡਾਡਲੂ ਦੇ ਅਗਾਂਹਵਧੂ ਕਿਸਾਨ ਹਰਬੀਰ ਸਿੰਘ ਤੂਰ ਨੂੰ ਦੂਜੀ ਵਾਰ ਕੌਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਖੇਤੀ ਵਿਗਿਆਨ ਮੇਲੇ ਵਿੱਚ ਖੇਤੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਖੇਤੀ ਦੇ ਖੇਤਰ ਵਿਚ ਨਵੀਆਂ ਖੋਜਾਂ ਕਰਨ ਵਾਲੇ ਪੂਰੇ ਦੇਸ਼ ਦੇ 28 ਕਿਸਾਨਾਂ ਦਾ ਸਨਮਾਨ ਕੀਤਾ ਸੀ। ਇਸ ਦੌਰਾਨ ਸ਼ਾਹਬਾਦ ਉਪ ਮੰਡਲ ਦੇ ਪਿੰਡ ਡਾਡਲੂ ਦੇ ਕਿਸਾਨ ਹਰਬੀਰ ਸਿੰਘ ਤੂਰ ਨੂੰ ਬਾਗਬਾਨੀ ਨਰਸਰੀ ਵਿੱਚ ਕੀਤੀ ਗਈ ਖੋਜ ਲਈ ਇਸ ਨੂੰ ਇਨੋਵੇਟਿਵ ਫਾਰਮਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।