ਪੱਤਰ ਪ੍ਰੇਰਕ
ਟੋਹਾਣਾ, 17 ਮਾਰਚ
ਅਗਰੋਹਾ ਪੁਲੀਸ ਵੱਲੋ ਚਲਾਈ ਗਈ ਵਾਹਨ ਚੈਕਿੰਗ ਮੁਹਿੰਮ ਦੌਰਾਨ ਜਦੋਂ ਪੁਲੀਸ ਨੇ ਬਿਜਲੀ ਨਿਗਮ ਅਗਰੋਹਾ ਦੇ ਐੱਸਡੀਓ ਦੀ ਗੱਡੀ ਦੇ ਕਾਗਜ਼ਾਂ ਦੀ ਪੜਤਾਲ ਕਰਨ ਲਈ ਗੱਡੀ ਇਕ ਪਾਸੇ ਲਾਉਣ ਦੇ ਆਦੇਸ਼ ਦਿੱਤੇ ਤਾਂ ਐੱਸਐੱਚਓ ਪ੍ਰਤਾਪ ਸਿੰਘ ਤੇ ਐੱਸਡੀਓ ਰਵਿੰਦਰ ਕੁਮਾਰ ਵਿੱਚ ਕਥਿਤ ਤਲਖੀ ਹੋ ਗਈ। ਇਸ ਦੌਰਾਨ ਐੱਸਐੱਚਓ ਨੇ ਕਿਹਾ ਕਿ ਪੁਲੀਸ ਨਾਲ ਗਲਤ ਢੰਗ ਨਾਲ ਪੇਸ਼ ਆਉਣ ’ਤੇ ਉਨ੍ਹਾਂ ਦਾ ਚਾਲਾਨ ਕੱਟਣਾ ਬਣਦਾ ਹੈ। ਮਗਰੋਂ ਜਦੋਂ ਪੁਲੀਸ ਨੇ ਐੱਸਡੀਓ ਦੀ ਗੱਡੀ ਨੂੰ ਜਾਣ ਦਿੱਤਾ ਤਾਂ ਐੱਸਡੀਓ ਨੇ ਪੁਲੀਸ ’ਤੇ ਉਨ੍ਹਾਂ ਨੂੰ ਡਿਊਟੀ ਤੋਂ ਲੇਟ ਕਰਨ ਦਾ ਦੋਸ਼ ਲਾਇਆ ਅਤੇ ਥਾਣਾ ਅਗਰੋਹਾ ਭਵਨ ਵੱਲੋਂ ਬਿਜਲੀ ਬਿੱਲ ਨਾ ਭਰਨ ਕਰ ਕੇ ਕੁਨੈਕਸ਼ਨ ਕਟਵਾ ਦਿੱਤਾ। ਐੱਸਡੀਓ ਨੇ ਕਿਹਾ ਕਿ ਪੁਲੀਸ ਅਧਿਕਾਰੀ ਨੇ ਆਪਨੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਨਿਗਮ ਨੇ ਆਪਣੇ ਨਿਯਮਾਂ ਤਹਿਤ ਕੰਮ ਕੀਤਾ ਹੈ।