ਪੱਤਰ ਪ੍ਰੇਰਕ
ਭੁੱਚੋ ਮੰਡੀ, 17 ਮਾਰਚ
ਬਾਬਾ ਮੋਨੀ ਜੀ ਗਰੁੱਪ ਆਫ ਕਾਲਜਿਜ਼ ਲਹਿਰਾ ਮੁਹੱਬਤ (ਬਠਿੰਡਾ) ਵਿੱਚ ਫੇਅਰਵੈੱਲ ਪਾਰਟੀ ਕਰਵਾਈ ਗਈ। ਜੂਨੀਅਰ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ।
ਇਸ ਦੀ ਸ਼ੁਰੂਆਤ ਕਾਲਜ ਦੇ ਐੱਮਡੀ ਲਖਵੀਰ ਸਿੰਘ ਸਿੱਧੂ ਨੇ ਬਾਬਾ ਮੋਨੀ ਜੀ ਮਹਾਰਾਜ ਦੇ ਸਰੂਪ ਅੱਗੇ ਜੋਤ ਜਗਾ ਕੇ ਕੀਤੀ। ਸੱਭਿਆਚਾਰਕ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਗੀਤ, ਨਾਚ, ਭੰਗੜਾ, ਸਕਿੱਟ, ਨਾਟਕ ਅਤੇ ਗਿੱਧਾ ਪੇਸ਼ ਕੀਤਾ। ਮਿਸ ਫੇਅਰਵੈੱਲ ਦਾ ਤਾਜ ਬਲਜੀਤ ਕੌਰ (ਬੀਏ), ਜਸ਼ਨਦੀਪ ਕੌਰ (ਬੀਐੱਡ) ਅਤੇ ਜਸਪ੍ਰੀਤ ਕੌਰ (ਬਾਰ੍ਹਵੀਂ) ਦੇ ਸਿਰ ਸਜਿਆ। ਮੰਚ ਸੰਚਾਲਨ ਵਿਦਿਆਰਥਣ ਹੁਸਨਪ੍ਰੀਤ ਕੌਰ, ਜਸ਼ਨਦੀਪ ਕੌਰ ਅਤੇ ਜਸ਼ਨਜੋਤ ਕੌਰ ਨੇ ਕੀਤਾ ਅਤੇ ਜੱਜ ਦੀ ਭੂਮਿਕਾ ਪ੍ਰੋ. ਅਮਰਜੋਤ ਕੌਰ ਅਤੇ ਪ੍ਰੋ. ਗੁਰਵਿੰਦਰ ਕੌਰ ਨਿਭਾਈ। ਬੀਐੱਡ ਭਾਗ ਦੂਜਾ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਜੂਨੀਅਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਐਡਮਨਿਸਟਰੇਟਿਵ ਕੁਲਵੀਰ ਸਿੰਘ ਸਿੱਧੂ ਡਾਇਰੈਕਟਰ ਕੇਸਰ ਸਿੰਘ ਧਲੇਵਾਂ, ਨਰਸਿੰਗ ਕਾਲਜ ਦੇ ਪ੍ਰਿੰਸੀਪਲ ਭਾਗਿਆ ਲਕਸ਼ਮੀ, ਵਾਈਸ ਪ੍ਰਿੰਸੀਪਲ ਕਰਮਵੀਰ ਕੌਰ, ਡਿਗਰੀ ਕਾਲਜ ਦੇ ਪ੍ਰਿੰਸੀਪਲ ਅਮਨਿੰਦਰ ਕੌਰ ਅਤੇ ਐਜੂਕੇਸ਼ਨ ਕਾਲਜ ਦੇ ਵਾਈਸ ਪ੍ਰਿੰਸੀਪਲ ਦਿਨੇਸ਼ ਕੁਮਾਰ ਅਤੇ ਪ੍ਰੋਫੈਸਰ ਸਹਿਬਾਨ ਹਾਜ਼ਰ ਸਨ।