ਮਹਿੰਦਰ ਸਿੰਘ ਰੱਤੀਆ
ਮੋਗਾ, 25 ਮਈ
ਅੱਜ ਲੁਧਿਆਣਾ ਵਾਇਆ ਮੋਗਾ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਬਾਘਾਪੁਰਾਣਾ ਸ਼ਹਿਰ ਅੰਦਰ ਪਲਟ ਗਈ। ਇਸ ਦੌਰਾਨ ਦੁਕਾਨ ਅੱਗੇ ਖੜ੍ਹੇ ਦੋ ਸਕੂਟਰ ਵੀ ਚਕਨਾਚੂਰ ਹੋ ਗਏ ਅਤੇ ਬੱਸ ਦੇ ਵੀ ਸੀਸ਼ੇ ਤੇ ਖਿੜਕੀਆਂ ਟੁੱਟ ਗਈਆਂ। ਇਹ ਹਾਦਸਾ ਬੱਸ ਦਾ ਸਟੇਅਰਿੰਗ ਜਾਮ ਹੋਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਬੱਸ ਵਿਚ ਕਰੀਬ 50-55 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 25 ਜ਼ਖ਼ਮੀ ਹੋ ਗਈਆਂ ਹਨ। ਸੂਚਨਾ ਮਿਲਣ ਉੱਤੇ ਹਲਕਾ ਵਿਧਾਇਕ ਅਮ੍ਰਿੰਤਪਾਲ ਸਿੰਘ ਸੁਖਾਨੰਦ ਅਤੇ ਡੀਐੱਸਪੀ ਬਾਘਾਪੁਰਾਣਾ ਜਸਜੋਤ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਮੌਕੇ ਉਂਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ।