ਲਾਸ ਵੇਗਾਸ: ਭਾਰਤ ਦੀ ਗੋਲਫ਼ ਖਿਡਾਰਨ ਅਦਿਤੀ ਅਸ਼ੋਕ ਨੂੰ ਅੱਜ ਇਥੇ ਬੈਂਕ ਆਫ ਹੋਪ ਐੱਲਪੀਜੀਏ ਮੈਚ ਪਲੇਅ ਦੇ ਸ਼ੁਰੂਆਤੀ ਦੌਰ ਦੇ ਮੁਕਾਬਲੇ ਵਿੱਚ ਫਰਾਂਸ ਦੀ ਪੇਰਿਨ ਡੇਲੋਕੋਰ ਨੇ ਹਰਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਆਦਿਤੀ ਨੇ ਲੰਬਾ ਸਮਾਂ ਮੈਚ ’ਤੇ ਪਕੜ ਬਣਾਈ ਰੱਖੀ, ਪਰ ਅਖੀਰਲੇ ਦੋ ਹੋਲ ’ਚ ਪਛੜ ਗਈ। ਆਦਿਤੀ ਤੇ ਡੇਲੋਕੋਰ ਨੇ ਅਖੀਰਲੇ ਹੋਲ ਤੋਂ ਪਹਿਲਾਂ ਬਰਾਬਰ ਪੰਜ ਬਰਡੀ ਕੀਤੀਆਂ ਸਨ, ਪਰ ਫਰਾਂਸ ਦੀ ਖਿਡਾਰਨ ਨੇ 18ਵੇਂ ਤੇ ਅਖੀਰਲੇ ਹੋਲ ਵਿੱਚ ਇੱਕ ਹੋਰ ਬਰਡੀ ਲਾ ਕੇ ਉਸ ਨੂੰ ਪਛਾੜ ਦਿੱਤਾ। ਟੂਰਨਾਮੈਂਟ ਵਿੱਚ 64 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। -ਪੀਟੀਆਈ