ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੇ ਡੱਡਲ ਮੁਹੱਲਾ ਵਿਖੇ ਇੱਕ ਘਰ ’ਚ ਚੋਰੀ ਕਰਨ ਦੇ ਸਬੰਧੀ ’ਚ ਸਿਟੀ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਪ੍ਰਸ਼ਾਂਤ ਖੁਰਾਨਾ ਵਾਸੀ ਡੱਡਲ ਮੁਹੱਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 23 ਮਈ ਨੂੰ ਉਹ ਪਰਿਵਾਰ ਸਮੇਤ ਗੁਪਤਾ ਹਸਪਤਾਲ ਗਏ ਸੀ ਤੇ ਜਦੋਂ ਵਾਪਸ ਆ ਕੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਾ ਹੋਇਆ ਸੀ ਤੇ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਗਾਇਬ ਸੀ। ਇਸ ਸਬੰਧ ’ਚ ਜਾਂਚ ਤੋਂ ਬਾਅਦ ਪੁਲੀਸ ਨੇ ਦੀਪਕ ਕਾਲੜਾ ਵਾਸੀ ਮੁਹੱਲਾ ਥਾਣੇਦਾਰਾ ਮੇਹਲੀ ਗੇਟ ਤੇ ਸੰਨੀ ਵਾਸੀ ਡੱਡਲ ਮੁਹੱਲਾ ਖਿਲਾਫ਼ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।