ਐੱਸਐੱਚਓ ਸਣੇ ਚਾਰ ਪਾਜੇਟਿਵ, ਫਗਵਾੜਾ ਦਾ ਸਿਟੀ ਥਾਣਾ ਬੰਦ

ਫਗਵਾੜਾ ਸਿਟੀ ਥਾਣਾ
ਫਗਵਾੜਾ, (ਪੰਜਾਬੀ ਸਪੈਕਟ੍ਰਮ ਸਰਵਿਸ) ਫਗਵਾੜਾ ਥਾਣਾ ਸਿਟੀ ਦੇ ਐੱਸਐੱਚਓ ਉਂਕਾਰ ਸਿੰਘ ਬਰਾੜ ਤੇ ਉਨ੍ਹਾਂ ਦੇ ਗੰਨਮੈਨ ਗੁਰਦੇਵ ਸਿੰਘ ਦੇ ਕਰੋਨਾ ਪਾਜ਼ੇਟਿਵ ਨਿਕਲ ਆਉਣ ਮਗਰੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਚਾਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ। ਊਪਰੋਕਤ ਦੋ ਪੁਲੀਸ ਮੁਲਾਜਮਾਂ ਤੋਂ ਇਲਾਵਾ ਹਰਗੋਬਿੰਦ ਨਗਰ ਦੇ ਸਨਅਤਕਾਰ ਅਤੇ ਭੁਲਾਰਾਈ ਵਾਸੀ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਨੂੰ ਬੰਦ ਕਰ ਦਿੱਤਾ ਗਿਆ ਹੈ। ਐੱਸਪੀ ਮਨਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਸਬੰਧਤ ਪੁਲੀਸ ਮੁਲਾਜ਼ਮਾਂ ਨੂੰ ਥਾਣੇ ਅੰਦਰ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥਾਣਾ ਸਿਟੀ ਦਾ ਕੰਮ ਪੀਸੀਆਰ ਸੈਂਟਰ ਬੰਗਾ ਰੋਡ ਤੋਂ ਚੱਲੇਗਾ।