ਚੋਰਾਂ ਨੇ ਏਟੀਐੱਮ ਭੰਨ ਕੇ ਕੀਤੀ 14 ਲੱਖ ਰੁਪਏ ਦੀ ਲੁੱਟ, ਸੀਸੀਟੀਵੀ ‘ਚ ਕੈਦ ਹੋਈ ਘਟਨਾ

ਬੰਗਾ, (ਪੰਜਾਬੀ ਸਪੈਕਟ੍ਰਮ ਸਰਵਿਸ): :ਨੇੜਲੇ ਪਿੰਡ ਨੌਰਾ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਵਿਖੇ ਸਟੇਟ ਬੈਂਕ ਆਫ ਇੰਡੀਆ ਦਾ ਏਟੀਐਮ ਭੰਨ੍ਹ ਕੇ ਕਰੀਬ 14 ਲੱਖ ਰੁਪਏ ਲੁੱਟਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਲੁੱਟ ਦਾ ਪਤਾ ਸ਼ਨੀਵਾਰ ਤੜਕਸਾਰ ਪਿੰਡ ਵਾਸੀਆਂ ਨੂੰ ਲੱਗਣ ਉਪਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ ‘ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਨਾਲ ਦੀ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਿਰਆਂ ਦੀ ਫੁਟੇਜ ਦੇਖੀ, ਜਿਸ ‘ਚ ਇੱਕ ਗੱਡੀ ਉਸ ਜਗ੍ਹਾ ‘ਤੇ ਵਾਰ-ਵਾਰ ਘੁੰਮਦੀ ਦਿਖਾਈ ਦਿੰਦੀ ਹੈ ਤੇ ਤੜਕੇ 2 ਵੱਜ ਕੇ 31 ਮਿੰਟ ‘ਤੇ ਇਹ ਚੋਰੀ ਕਰਕੇ ਜਾਂਦੇ ਦਿਖਾਈ ਦਿੰਦੇ ਹਨ। ਗੱਡੀ ‘ਚ ਕਿੰਨੇ ਲੋਕ ਸਵਾਰ ਸਨ ਇਸ ਦਾ ਪਤਾ ਨਹੀਂ ਚੱਲ ਰਿਹਾ। ਚੋਰਾਂ ਨੇ ਏਟੀਐਮ ਨੂੰ ਗੈਸ ਕੱਟਰ ਨਾਲ ਕੱਟਿਆ ਦਿਖਾਈ ਦੇ ਰਿਹਾ ਹੈ। ਪੁਲਿਸ ਵਲੋਂ ਖੋਜੀ ਕੁੱਤਿਆਂ ਰਾਹੀਂ ਛਾਣ-ਬੀਣ ਕੀਤੀ ਜਾ ਰਹੀ ਹੈ। ਮੌਕੇ ‘ਤੇ ਡੀਐੱਸਪੀ ਬੰਗਾ ਗੁਰਿੰਦਰਪਾਲ ਸਿੰਘ ਤੇ ਥਾਣਾ ਸਦਰ ਦੇ ਐੱਸਐੱਚਉ ਰਾਜੀਵ ਕੁਮਾਰ ਪੁਲਿਸ ਪਾਰਟੀ ਨਾਲ ਪਹੁੰਚੇ । ਉਨ੍ਹਾਂ ਕਿਹਾ ਕਿ ਚੋਰ ਬਚਕੇ ਨਹੀਂ ਜਾ ਸਕਦੇ, ਜਲਦ ਹੀ ਕਾਬੂ ਕਰ ਲਏ ਜਾਣਗੇ।