14 ਮਹੀਨੇ ਪਹਿਲਾਂ ਵਿਆਹੀ 24 ਸਾਲਾ ਲੜਕੀ ਦੀ ਗਲਾ ਘੁੱਟ ਕੇ ਹੱਤਿਆ

ਨਵਾਂਸ਼ਹਿਰ,10 ਮਈ (ਪੰਜਾਬੀ ਸਪੈਕਟ੍ਰਮ ਸਰਵਿਸ) – ਹਲਕਾ ਬਲਾਚੌਰ ਦੇ ਪਿੰਡ ਸੰਡਰੇਵਾਲ ਦੀ ਕਰੀਬ 14 ਮਹੀਨੇ ਪਹਿਲਾਂ ਪਿੰਡ ਕਾਹਨੇਵਾਲ ਮਝੋਟ ਵਿਆਹੀ 24 ਸਾਲਾ ਲੜਕੀ ਦੀ ਗਲਾ ਘੁੱਟ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਲੜਕੀ ਦੇ ਵਾਰਸਾਂ ਨੇ ਦੱਸਿਆ ਕਿ ਵਿਆਹੁਤਾ ਦਾ ਪਤੀ ਪੁਲਿਸ ਮੁਲਾਜ਼ਮ ਹੈ ਅਤੇ ਬੀਤੀ ਰਾਤ ਦਾ ਘਰ ਵਿਚ ਹੀ ਸੀ। ਉਨ੍ਹਾਂ ਕਿਹਾ ਕਿ ਲੜਕੀ ਨੇ ਸਵੇਰੇ ਫ਼ੋਨ ਕਰ ਕੇ ਦੱਸਿਆ ਸੀ ਕਿ ਉਸ ਦਾ ਸਹੁਰਾ ਪਰਿਵਾਰ ਅੱਜ ਉਸ ਨੂੰ ਜਾਨੋਂ ਮਾਰ ਸਕਦਾ ਹੈ। ਜਦੋਂ ਉਹ ਲੜਕੀ ਦੇ ਸਹੁਰੇ ਪਿੰਡ ਪਹੁੰਚੇ ਤਾਂ ਉਸ ਦਾ ਸਹੁਰਾ ਪਰਿਵਾਰ ਫ਼ਰਾਰ ਸੀ ਤੇ ਉਨ੍ਹਾਂ ਦੀ ਲੜਕੀ ਦੀ ਲਾਸ਼ ਉਸ ਦੇ ਕਮਰੇ ਦੇ ਬੈੱਡ ਤੇ ਪਈ ਸੀ।