ਜਾਣੋ ਕਿਸ ਤਰ੍ਹਾਂ ਭਾਰਤ ‘ਚ ਸਸਤੇ ਹੋ ਜਾਣਗੇ Iphone

ਮੋਬਾਈਲ ਕੰਪਨੀ ਐਪਲ ਨੇ ਭਾਰਤ ‘ਚ Iphone 11 ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਸਮਾਰਟਫੋਨ ਦਾ ਨਿਰਮਾਣ ਚੇਨਈ ਦੇ Foxconn ਪਲਾਂਟ ‘ਚ ਕੀਤਾ ਜਾਵੇਗਾ। ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

 

ਨਵੀਂ ਦਿੱਲੀ: ਮੋਬਾਈਲ ਕੰਪਨੀ ਐਪਲ ਨੇ ਭਾਰਤ ‘ਚ Iphone 11 ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਸਮਾਰਟਫੋਨ ਦਾ ਨਿਰਮਾਣ ਚੇਨਈ ਦੇ Foxconn ਪਲਾਂਟ ‘ਚ ਕੀਤਾ ਜਾਵੇਗਾ। ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਭਾਰਤ ‘ਚ ਨਿਰਮਾਣ ਨਾਲ ਫੋਨ ਦੀ ਲਾਗਤ ‘ਚ ਕਮੀ ਆਏਗੀ। ਇਸ ਦੇ ਨਾਲ ਹੀ ਕੰਪਨੀ ਵੱਲੋਂ 22 ਪ੍ਰਤੀਸ਼ਤ ਇੰਪੋਰਟ ਡਿਊਟੀ ਵਜੋਂ ਸਰਕਾਰ ਨੂੰ ਅਦਾ ਕੀਤੇ ਗਿਆ ਟੈਕਸ ਬਚਾ ਸਕੇਗੀ। ਇਸ ਕਾਰਨ, ਆਉਣ ਵਾਲੇ ਦਿਨਾਂ ਵਿੱਚ Iphone 11 ਦੀ ਕੀਮਤ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਐਪਲ ਨੇ ਭਾਰਤ ਵਿੱਚ Iphone XR ਦੀ ਅਸੈਂਬਲਿੰਗ ਲਾਈਨ ਨੂੰ ਭਾਰਤ ‘ਚ ਸ਼ੁਰੂ ਕਰ ਦਿੱਤਾ ਸੀ। ਸਿਰਫ 9 ਮਹੀਨੇ ਬਾਅਦ, ਕੰਪਨੀ ਨੇ ਭਾਰਤ ਵਿੱਚ Iphone 11 ਦੀ ਨਿਰਮਾਣ ਲਾਈਨ ਦੀ ਸ਼ੁਰੂਆਤ ਕੀਤੀ ਹੈ। Foxconn, Wistron ਤੇ Pegatron ਵਰਗੀਆਂ ਕੰਪਨੀਆਂ ਭਾਰਤ ਵਿੱਚ ਐਪਲ ਕੰਪਨੀ ਦੇ ਸਪਲਾਇਰ ਵਜੋਂ ਕੰਮ ਕਰਦੀਆਂ ਹਨ।