₹7,000 ਦੇ ਅੰਦਰ ਮਿਲਣ ਵਾਲਾ ਬਜਟ ਸਮਾਰਟਫੋਨ : HONOR 9S

HONOR ਨੇ ਆਪਣਾ ਬਿਲਕੁਲ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਭਾਰਤੀ ਬਜਟ ਸੈਗਮੈਂਟ ਵਿੱਚ ਬਹੁਤ ਤੇਜ਼ੀ ਨਾਲ ਕਬਜ਼ਾ ਕਰਨ ਲਈ ਤਿਆਰ ਹੈ। ਤੁਹਾਨੂੰ ਵੱਧ ਉਤਪਾਦਕਤਾ ਅਤੇ ਕੁਸ਼ਲਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ, HONOR 9S, ਇੱਕ ਮਜ਼ਬੂਤ ਅਤੇ ਬੇਹੱਦ-ਪਤਲਾ ਸਮਾਰਟਫੋਨ ਹੈ  ਇਸ ਵਿੱਚ ਆਕਰਸ਼ਕ 5.45-inch (13.8 cm) ਦਾ HONOR ਫੁੱਲ ਵਿਊ ਡਿਸਪਲੇਅ ਹੈ, ਆਈ ਕੰਫਰਟ ਮੋਡ, ਐਂਡਰਾਇਡ 10 ਦਾ ਡਾਰਕ ਮੋਡ, 2GB RAM, 32GB ROM ਹੈ ਅਤੇ ਇਸ ਸਮਾਰਟਫੋਨ ਵਿੱਚ ਡੁਅਲ 4G ਨੈਨੋ-ਸਿਮ ਸਲਾਟ ਨੇ ਨਾਲ ਇਸਦੀ ਮੈਮੋਰੀ ਨੂੰ 512GB ਤੱਕ ਵਧਾਉਣ ਲਈ, ਇੱਕ ਹੋਰ ਕਾਰਡ ਸਲਾਟ ਵੀ ਅਲਗ ਤੋਂ ਦਿੱਤਾ ਗਿਆ ਹੈ। ਇਹ ਕੰਪਨੀ ਦੇ  Android 10 ‘ਤੇ  ਅਧਾਰਿਤ ਫਲੈਗਸ਼ਿਪ Magic UI 3.1 ਚਲਦਾ ਹੈ, ਜੋ ਕਿ ਤੁਹਾਨੂੰ ₹7,000 ਦੀ ਕਿਫਾਇਤੀ ਕੀਮਤ ਵਿੱਚ ਮਿਲਣ ਵਾਲੇ ਸਭ ਤੋਂ ਵਧੀਆ ਸਮਾਰਟਫੋਨ ਦਾ ਅਹਿਸਾਸ ਕਰਵਾਉਂਦਾ ਹੈ।

ਇਸਦੀ 5.45-inch (13.8 cm) ਦੀ ਸ਼ਾਨਦਾਰ ਸਕ੍ਰੀਨ, ਤੁਹਾਨੂੰ 720×1440 ਪਿਕਸਲ, 16M ਰੰਗ ਅਤੇ 295.4ppi ਦੀ ਪਿਕਸਲ ਡੈਂਸਿਟੀ ਦੇ ਨਾਲ, ਹਰ ਜਗ੍ਹਾ HD+  ਸਿਨੇਮਾ ਵਾਲੀ ਗੁਣਵੱਤਾ ਦਾ ਅਹਿਸਾਸ ਕਰਵਾਉਂਦੀ ਹੈ। ਤੁਸੀਂ ਇਸ ਡਿਵਾਈਸ ਨੂੰ ਹਰ ਜਗ੍ਹਾ ਆਪਣੇ ਨਾਲ ਕੈਰੀ ਕਰਨਾ ਪਸੰਦ ਕਰੋਗੇ, ਕਿਉਂਕਿ ਇਸਦਾ ਭਾਰ ਸਿਰਫ 144g ਹੈ ਅਤੇ ਇਹ 8.35mm ਪਤਲਾ ਹੈ।  ਪਤਲਾ ਅਤੇ ਮਜ਼ਬੂਤ ਹੋਣ ਕਰਕੇ, ਇਸਨੂੰ ਹੱਥ, ਹੈਂਡਬੈਗਸ ਜਾਂ ਜੇਬ ਵਿੱਚ ਬੇਫਿਕਰ ਹੋ ਕੇ ਰੱਖਿਆ ਦਾ ਸਕਦਾ ਹੈ। ਰੀਡਰਸ, ਇਸ ਸਮਾਰਟਫੋਨ ਦਾ ਵੱਧ ਅਨੰਦ ਲੈਣਗੇ, ਕਿਉਂਕਿ ਇਸ ਵਿੱਚ ਅੱਖਾਂ ਦੀ ਸਹੂਲਤ ਲਈ, TÜV Rheinland ਵਲੋਂ ਪ੍ਰਮਾਣਿਤ ਆਈ-ਕੰਫਰਟ ਮੋਡ ਅਤੇ ਡਾਰਕ ਮੋਡ ਵੀ ਹੈ। ਇਸ ਤੋਂ ਇਲਾਵਾ, ਇਸ ਵਿੱਚ ਦਿਨ ਅਤੇ ਰਾਤ ਨੂੰ ਸ਼ਾਨਦਾਰ ਕੰਮ ਕਰਨ ਵਾਲੀ, ਫੇਸ ਅਨਲਾਕ ਟੈਕਨੋਲੋਜੀ ਵੀ ਹੈ, ਜੋ ਗੋਪਨੀਯਤਾ ਅਤੇ ਸੁਰੱਖਿਆ ਦੇ ਲੈਵਲ ਨੂੰ ਹੋਰ ਵੀ ਵਧਾਉਂਦੀ ਹੈ।