ਚੀਨ ਦਾ ਸੁਖੋਈ ਲੜਾਕੂ ਜਹਾਜ ਤਾਇਵਾਨ ’ਚ ਕਰੈਸ਼; ਤਾਇਵਾਨ ਏਅਰ ਡਿਫੈਂਸ ’ਤੇ ਜਹਾਜ ਡੇਗਣ ਦਾ ਸ਼ੱਕ

ਚੰਡੀਗੜ੍ਹ, (ਪੰਜਾਬੀ ਸਪੈਕਟ੍ਰਮ ਸਰਵਿਸ) : ਚੀਨ ਦੀ ਹਮਲਾਵਰ ਹਰਕਤਾਂ ਦੇ ਵਿਚਕਾਰ ਸ਼ੁੱਕਰਵਾਰ ਤਾਇਵਾਨ ਵਿੱਚ ਚੀਨ ਦਾ ਸੁਖੋਈ ਜਹਾਜ ਕਰੈਸ ਹੋ ਗਿਆ। ਚੀਨੀ ਜਹਾਜ ਨੇ ਤਾਇਵਾਨ ਦੇ ਹਵਾਈ ਖੇਤਰ ਵਿੱਚ ਉਡਾਣ ਭਰੀ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਚੀਨੀ ਜਹਾਜ ’ਤੇ ਤਾਈਵਾਨ ਦੇ ਏਅਰ ਡਿਫੈਂਸ ਨੇ ਹਮਲਾ ਕੀਤਾ, ਜਿਸ ਕਾਰਨ ਜਹਾਜ ਦੇ ਕਰੈਸ ਹੋ ਗਿਆ। ਜਹਾਜ ਰਿਹਾਇਸੀ ਖੇਤਰ ਵਿੱਚ ਡਿੱਗ ਗਿਆ। ਪਾਇਲਟ ਦੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਕੁਝ ਵੀਡੀਓ ਉਸ ਦਿ੍ਰਸ ਬਾਰੇ ਸਾਹਮਣੇ ਆਏ ਹਨ, ਜਿਸ ਵਿਚ ਇਕ ਵਿਅਕਤੀ ਜਮੀਨ ‘ਤੇ ਪਿਆ ਹੈ ਅਤੇ ਲੋਕ ਉਸ ਦੇ ਦੁਆਲੇ ਖੜ੍ਹੇ ਹਨ।