ਦੱਖਣੀ ਕੋਰੀਆ ‘ਚ ਹੜ੍ਹ-ਭੂਮੀ ਖਿਸਕਣ ਨਾਲ 1,000 ਤੋਂ ਜ਼ਿਆਦਾ ਲੋਕ ਹੋਏ ਬੇਘਰ, 13 ਦੀ ਮੌਤ, ਕਈ ਲਾਪਤਾ

ਦੱਖਣੀ ਕੋਰੀਆ, 4 ਅਗਸਤ (ਪੰਜਾਬੀ ਸਪੈਕਟ੍ਰਮ ਸਰਵਿਸ): ਦੱਖਣੀ ਕੋਰੀਆ ‘ਚ ਇਨੀਂ ਦਿਨੀਂ ਭਾਰੀ ਬਾਰਿਸ਼ ਦਾ ਦੌਰ ਜਾਰੀ ਹੈ। ਅਜਿਹੇ ‘ਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਤੇ ਕਈ ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬਾਰਿਸ਼ ਕਾਰਨ ਭੂਮੀ ਖਿਸਕਣ ਤੇ ਸੜਕਾਂ ‘ਤੇ ਭਰੇ ਪਾਣੀ ਦੀ ਵਜ੍ਹਾ ਨਾਲ 13 ਲੋਕਾਂ ਦੀ ਜਾਨ ਚਲੀ ਗਈ ਹੈ ਤੇ 1,000 ਤੋਂ ਜ਼ਿਆਦਾ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਇਨ੍ਹਾਂ ਹੀ ਨਹੀਂ ਕਈ ਲੋਕ ਹੁਣ ਤਕ ਲਾਪਤਾ ਹੋ ਚੁੱਕੇ ਹਨ।
ਆਫ਼ਤ ਅਧਿਕਾਰੀਆਂ ਨੇ ਦੱਸਿਆ ਕਿ ਭੂਮੀ ਖਿਸਕਣ ਤੇ ਪਾਣੀ ਦੇ ਤੇਜ ਵਹਾਅ ਕਾਰਨ ਕਈ ਵਾਹਨ ਰੁੜ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਜਧਾਨੀ ਸਿਓਲ ‘ਚ ਪ੍ਰਮੁੱਖ ਰਾਜਮਾਰਗਾਂ ਤੇ ਪੁਲ਼ਾਂ ਦੇ 5,751 ਹੈਕਟੇਅਰ (14,211) ਤੋਂ ਜ਼ਿਆਦਾ ਖੇਤਾਂ ਤੇ ਕਈ ਹਿੱਸਿਆਂ ‘ਚ ਹੜ੍ਹ ਆ ਗਿਆ ਹੈ।