ਸ਼ਿਪ ‘ਚੋਂ ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗਿ੍ਰਫਤਾਰ

ਪੋਰਟ ਲੂਈਸ, (ਪੰਜਾਬੀ ਸਪੈਕਟ੍ਰਮ ਸਰਵਿਸ):  ਮੌਰੀਸ਼ਸ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਪਾਨੀ ਮਾਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਹ ਜਹਾਜ਼ ਮੌਰੀਸ਼ਸ ਦੇ ਸਮੁੰਦਰੀ ਕੰਢੇ ‘ਤੇ ਦੋ ਹਿੱਸਿਆਂ ਵਿੱਚ ਟੁੱਟ ਗਿਆ ਸੀ, ਜਿਸ ਕਾਰਨ ਹਜ਼ਾਰ ਟਨ ਤੇਲ ਦਾ ਲੀਕੇਜ ਹੋਈ ਤੇ ਤੇਲ ਨੇ ਪਾਣੀ ਨੂੰ ਪ੍ਰਦੂਸਿਤ ਕੀਤਾ। ਸਮੁੰਦਰੀ ਜਹਾਜ਼ ਦੇ ਐਮਵੀ ਵਕਾਸੋ 25 ਜੁਲਾਈ ਨੂੰ ਇੱਥੇ ਪਹੁੰਚੇ ਸੀ ਤੇ ਲਗਪਗ ਹਫਤੇ ਬਾਅਦ ਤੇਲ ਲੀਕ ਹੋਣਾ ਸੁਰੂ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ ਸਿੰਗਾਪੁਰ ਤੋਂ ਬ੍ਰਾਜ਼ੀਲ ਜਾ ਰਿਹਾ ਸ਼ਿਪ ਆਖਰ ਮੌਰੀਸ਼ਸ਼ ਕਿਵੇਂ ਆਇਆ ਤੇ ਵਾਤਾਵਰਣ ਦੇ ਸੰਤੁਲਨ ਲਈ ਖਤਰਾ ਬਣ ਗਿਆ। ਬੁਲਾਰੇ ਇੰਸਪੈਕਟਰ ਸ਼ਿਵਾ ਕੁਥਨ ਨੇ ਦੱਸਿਆ, ‘ਅਸੀਂ ਜਹਾਜ਼ ਦੇ ਕਪਤਾਨ ਤੇ ਦੂਜੀ ਇਨ ਕਮਾਂਡ ਨੂੰ ਗਿ੍ਰਫਤਾਰ ਕੀਤਾ ਹੈ। ਉਨ੍ਹਾਂ ਨੂੰ ਅਦਾਲਤ ਲਿਜਾਇਆ ਗਿਆ। ਚਾਲਕ ਦਲ ਦੇ ਹੋਰ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।“
ਸਮੁੰਦਰੀ ਜਹਾਜ ਦਾ ਕੈਪਟਨ ਭਾਰਤੀ ਮੂਲ ਦਾ ਨਾਗਰਿਕ ਹੈ ਤੇ ਇਸ ਦਾ ਡਿਪਟੀ (ਜੋ ਸ੍ਰੀਲੰਕਾ ਦਾ ਵਸਨੀਕ ਹੈ) ਸਮੁੰਦਰੀ ਪਾਈਕੇਸੀ ਤੇ ਸਮੁੰਦਰੀ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਦੋਸ਼ੀ ਪਾਇਆ ਗਿਆ ਹੈ ਤੇ ਉਸ ਨੂੰ ਮੁੜ 25 ਅਗਸਤ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਸਮੁੰਦਰੀ ਜਹਾਜ਼ ਵਿੱਚ ਤਕਰੀਬਨ 4000 ਟਨ ਬਾਲਣ ਸੀ, ਜਿਸ ਵਿੱਚੋਂ 1000 ਟਨ ਲੀਕ ਹੋ ਗਈ ਜਦਕਿ ਬਾਕੀ ਤਿੰਨ ਹਜ਼ਾਰ ਟਨ ਬਾਲਣ ਜਹਾਜ਼ ਵਿੱਚੋਂ ਬਾਹਰ ਕੱਢਿਆ ਗਿਆ। ਜਾਪਾਨ ਨੇ ਤੇਲ ਸਾਫ ਕਰਨ ਦੀ ਮੁਹਿੰਮ ਲਈ ਆਪਣੀ ਛੇ ਲੋਕਾਂ ਦੀ ਟੀਮ ਨੂੰ ਮੌਰੀਸ਼ਸ ਭੇਜਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਸੱਤ ਮਾਹਿਰਾਂ ਦੀ ਇੱਕ ਹੋਰ ਟੀਮ ਭੇਜਣ ਦਾ ਐਲਾਨ ਕੀਤਾ ਹੈ।